ਭਿਆਨਕ ਹਾਦਸਾ, ਬੋਲੈਰੋ ਜੀਪ ਦਰੱਖਤ ਨਾਲ ਟਕਰਾਉਣ ਕਾਰਨ ਬੱਚੇ ਸਮੇਤ 5 ਲੋਕਾਂ ਦੀ ਮੌਤ

Tuesday, Oct 31, 2023 - 10:24 AM (IST)

ਭਿਆਨਕ ਹਾਦਸਾ, ਬੋਲੈਰੋ ਜੀਪ ਦਰੱਖਤ ਨਾਲ ਟਕਰਾਉਣ ਕਾਰਨ ਬੱਚੇ ਸਮੇਤ 5 ਲੋਕਾਂ ਦੀ ਮੌਤ

ਹਰਦੋਈ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਸਵਾਏਜਪੁਰ ਥਾਣਾ ਇਲਾਕੇ 'ਚ ਖਮਰੀਆ ਪੁਲ ਕੋਲ ਇਕ ਬੋਲੈਰੋ ਜੀਪ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਕਾਰ ਸਵਾਰ ਇਕ ਬੱਚੇ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਕੇਸ਼ਵ ਚੰਦਰ ਗੋਸਵਾਮੀ ਨੇ ਕਿਹਾ ਕਿ ਹਾਦਸਾ ਸੋਮਵਾਰ ਰਾਤ ਹੋਇਆ, ਜਦੋਂ ਬਾਲਾਪੁਰ ਗੋਟੀਆ ਵਾਸੀ ਇਹ ਲੋਕ ਨਯਾਗਾਂਵ ਥਾਣਾ ਸਾਂਡੀ 'ਚ ਇਕ ਰਿਸ਼ਤੇ ਦੇ ਇੱਥੇ ਦਾਵਤ 'ਚ ਸ਼ਾਮਲ ਹੋਣ ਜਾ ਰਹੇ ਸਨ।

ਇਹ ਵੀ ਪੜ੍ਹੋ : ਹਨੀਟ੍ਰੈਪ ’ਚ ਫਸਿਆ ਬੀਕਾਨੇਰ ਦਾ ਨੌਜਵਾਨ, ਪਾਕਿਸਤਾਨ ਭੇਜੀਆਂ ਅਹਿਮ ਜਾਣਕਾਰੀਆਂ

ਟੱਕਰ ਇੰਨੀ ਜ਼ੋਰਦਾਰ ਸੀ ਕਿ ਲਾਸ਼ਾਂ ਨੂੰ ਗੱਡੀ ਕੱਟ ਕੇ ਕੱਢਿਆ ਗਿਆ ਅਤੇ ਪੋਸਟਮਾਟਮ ਲਈ ਭੇਜਿਆ ਗਿਆ। ਐੱਸ.ਪੀ. ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜਾਰਾਮ (50), ਹੁਸ਼ਿਆਰ (55), ਮੁਕੇਸ਼ (35), ਮੁਕੇਸ਼ ਦਾ ਪੁੱਤ ਬੱਲੂ (4) ਅਤੇ ਮਨੋਜ (28) ਵਜੋਂ ਹੋਈ ਹੈ। ਕਾਰ ਮੁਕੇਸ਼ ਚਲਾ ਰਿਹਾ ਸੀ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਸਵਾਏਜਪੁਰ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਦਿਲੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ। ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਚ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁਖ ਜਤਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News