ਛੱਤੀਸਗੜ੍ਹ: ਘਰ ''ਚੋਂ ਮਿਲੀਆਂ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

Tuesday, Nov 17, 2020 - 03:18 PM (IST)

ਛੱਤੀਸਗੜ੍ਹ: ਘਰ ''ਚੋਂ ਮਿਲੀਆਂ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

ਰਾਏਪੁਰ— ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਵਿਚ ਪੁਲਸ ਨੇ ਘਰ 'ਚੋਂ ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮ੍ਰਿਤਕਾਂ ਵਿਚ ਦੋ ਜਨਾਨੀਆਂ ਅਤੇ ਦੋ ਬੱਚੇ ਸ਼ਾਮਲ ਹਨ। ਰਾਏਪੁਰ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀ ਅਜੇ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਭਨਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਕੇਂਦਰੀ 'ਚ ਪੁਲਸ ਨੇ ਕਮਲੇਸ਼ ਸਾਹੂ (35 ਸਾਲ), ਉਸ ਦੀ ਮਾਂ ਲਲਿਤਾ ਬਾਈ (60 ਸਾਲ), ਕਮਲੇਸ਼ ਦੀ ਪਤਨੀ ਪ੍ਰਮਿਲਾ (30 ਸਾਲ), ਬੇਟੀ ਕੀਰਤੀ (10 ਸਾਲ) ਅਤੇ ਪੁੱਤਰ ਨਰਿੰਦਰ (6 ਸਾਲ) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਯਾਦਵ ਨੇ ਦੱਸਿਆ ਕਿ ਪੁਲਸ ਨੂੰ ਅੱਜ ਸਵੇਰੇ ਘਟਨਾ ਦੀ ਜਾਣਕਾਰੀ ਮਿਲੀ, ਉਦੋਂ ਹੀ ਘਟਨਾ ਵਾਲੀ ਥਾਂ 'ਤੇ ਪੁਲਸ ਨੂੰ ਰਵਾਨਾ ਕੀਤਾ ਗਿਆ। ਬਾਅਦ ਵਿਚ ਪੁਲਸ ਦਲ ਨੇ ਘਰ 'ਚੋਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ: 6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ

ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਪਰਿਵਾਰ ਦਾ ਕਤਲ ਹੋਇਆ ਹੈ ਜਾਂ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ। ਹਾਂਲਾਕਿ ਪੁਲਸ ਨੂੰ ਖ਼ਦਸ਼ਾ ਹੈ ਕਿ ਕਮਲੇਸ਼ ਨੇ ਪਰਿਵਾਰ ਦਾ ਕਤਲ ਕਰ ਕੇ ਫਾਂਸੀ ਲਾ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਵੀ ਜਾਂਚ ਲਈ ਘਟਨਾ ਵਾਲੀ ਥਾਂ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਸ ਨੂੰ ਪੋਸਟਮਾਰਟਮ ਦੀ ਉਡੀਕ ਹੈ। 

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ 

ਪੋਸਟਮਾਰਟਮ ਰਿਪੋਰਟ ਮਗਰੋਂ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਮਿਲ ਸਕੇਗੀ ਅਤੇ ਇਸ ਮਾਮਲੇ ਦੀ ਗੁੱਥੀ ਸੁਲਝ ਸਕੇਗੀ। ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਤਮਰਾਧਵਾਜ ਸਾਹੂ ਨੇ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦਾ ਨਿਰਦੇਸ਼ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਹੂ ਨੇ ਰਾਏਪੁਰ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀ ਅਜੇ ਯਾਦਵ ਨਾਲ ਚਰਚਾ ਕੀਤੀ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕਰਾਉਣ ਦਾ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ: ਪੁੱਤ ਨੇ ਕਰਵਾਇਆ ਪ੍ਰੇਮ ਵਿਆਹ, ਬਦਲੇ 'ਚ ਕੁੜੀ ਦੇ ਟੱਬਰ ਨੇ ਮੁੰਡੇ ਦੀ ਮਾਂ ਨੂੰ ਦਿੱਤੀ ਖ਼ੌਫਨਾਕ ਸਜ਼ਾ

 


author

Tanu

Content Editor

Related News