ਦਰਦਨਾਕ ਹਾਦਸਾ : ਝੌਂਪੜੀ 'ਚ ਅੱਗ ਲੱਗਣ ਨਾਲ 3 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ

03/12/2023 10:12:49 AM

ਕਾਨਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਰੂਰਾ ਖੇਤਰ 'ਚ ਇਕ ਝੌਂਪੜੀ 'ਚ ਸ਼ੱਕੀ ਸਥਿਤੀਆਂ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਜੀਆਂ ਦੀ ਸੜ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 2 ਵਜੇ ਹਾਰਾਮਊ ਪਿੰਡ 'ਚ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੰਜਾਰਾ ਡੇਰਾ 'ਚ ਇਕ ਝੌਂਪੜੀ 'ਚ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਪਿੰਡ ਵਾਸੀਆਂ ਨੇ ਰੌਲਾ ਪਾਇਆ। ਜਦੋਂ ਤੱਕ ਪਿੰਡ ਵਾਸੀ ਅੱਗ ਬੁਝਾ ਪਾਉਂਦੇ, ਉਦੋਂ ਤੱਕ ਝੌਂਪੜੀ 'ਚ ਮੌਜੂਦਾ ਜੋੜਾ ਅਤੇ ਉਨ੍ਹਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਜਿਊਂਦੇ ਸੜ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਭਾਰੀ ਪੁਲਸ ਫ਼ੋਰਸ ਨਾਲ ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਸੁਪਰਡੈਂਟ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ।

ਉਨ੍ਹਾਂ ਦੱਸਿਆ ਕਿ ਰੂਰਾ ਦੇ ਹਾਰਾਮਊ ਪਿੰਡ 'ਚ ਇਕ ਬੰਜਾਰਾ ਡੇਰਾ ਹੈ। ਡੇਰਾ 'ਚ ਸੈਂਕੜੇ ਪਰਿਵਾਰ ਝੌਂਪੜੀ ਬਣਾ ਕੇ ਰਹਿੰਦੇ ਹਨ। ਇਸ ਡੇਰੇ 'ਚ ਸਤੀਸ਼ ਆਪਣੀ ਪਤਨੀ ਕਾਜਲ ਅਤੇ 2 ਪੋਤਿਆਂ ਅਤੇ ਇਕ ਪੋਤੀ ਅਤੇ ਮਾਂ ਰੇਸ਼ਮ ਨਾਲ ਝੌਂਪੜੀ 'ਚ ਰਹਿੰਦੇ ਹਨ। ਰੋਜ਼ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਪੂਰਾ ਪਰਿਵਾਰ ਸੌਂਣ ਲਈ ਝੌਂਪੜੀ ਦੇ ਅੰਦਰ ਚੱਲਾ ਗਿਆ ਸੀ। ਐਤਵਾਰ ਤੜਕੇ ਅਚਾਨਕ ਝੌਂਪੜੀ 'ਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਰੌਲਾ ਪੈ ਗਿਆ। ਜਦੋਂ ਤੱਕ ਡੇਰੇ 'ਚ ਰਹਿਣ ਵਾਲੇ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਉਦੋਂ ਤੱਕ ਝੌਂਪੜੀ ਦੇ ਅੰਦਰ ਸੌਂ ਰਹੇ ਸਤੀਸ਼ (30), ਕਾਜਲ (26), ਸਨੀ (6), ਸੰਦੀਪ (5) ਅਤੇ ਧੀ ਗੁੜੀਆ (3) ਦੀ ਜਿਊਂਦੇ ਸੜ ਕੇ ਮੌਤ ਹੋ ਗਈ। ਉੱਥੇ ਹੀ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਸਤੀਸ਼ ਦੀ ਮਾਂ ਰੇਸ਼ਮ ਵੀ ਅੱਗ ਦੀ ਲਪੇਟ 'ਚ ਆ ਕੇ ਝੁਲਸ ਗਈ। ਜਿਨ੍ਹਾਂ ਨੂੰ ਤੁਰੰਤ ਪੁਲਸ ਦੀ ਮਦਦ ਨਾਲ ਪਿੰਡ ਵਾਸੀਆਂ ਨੇ ਜ਼ਿਲ੍ਹਾ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 


DIsha

Content Editor

Related News