ਇੱਟ ਭੱਠੇ ''ਚ ਸੌਂ ਰਹੇ ਸਨ 5 ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ

Wednesday, Mar 15, 2023 - 11:35 AM (IST)

ਇੱਟ ਭੱਠੇ ''ਚ ਸੌਂ ਰਹੇ ਸਨ 5 ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ

ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ 'ਚ ਇੱਟ ਭੱਠੇ 'ਚ ਦਮ ਘੁੱਟਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਬੀਮਾਰ ਹੋ ਗਿਆ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਗਢਫੂਲਝਰ ਪਿੰਡ 'ਚ ਇੱਟ ਭੱਠੇ ਦੇ ਉੱਪਰ ਸੌਂ ਰਹੇ 5 ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਮੰਗਲਵਾਰ ਰਾਤ 6 ਮਜ਼ਦੂਰ ਮਿੱਟੀ ਦੀਆਂ ਇੱਟਾਂ ਨੂੰ ਪਕਾਉਣ ਲਈ ਚਬੂਤਰੇ ਦੀ ਤਰ੍ਹਾਂ ਬਣਾਏ ਗਏ ਢਾਂਚੇ ਉੱਪਰ ਸੌਂ ਗਏ ਸਨ। ਢਾਂਚੇ 'ਚ ਅੱਗ ਲੱਗੀ ਹੋਈ ਸੀ।

ਅਧਿਕਾਰੀਆਂ ਅਨੁਸਾਰ ਬੁੱਧਵਾਰ ਸਵੇਰੇ ਜਦੋਂ ਹੋਰ ਮਜ਼ਦੂਰਾਂ ਨੇ ਉਨ੍ਹਾਂ ਨੂੰ ਉਠਾਇਆ, ਉਦੋਂ ਉਹ ਨਹੀਂ ਜਾਗੇ। ਬਾਅਦ 'ਚ ਮਜ਼ਦੂਰਾਂ ਨੇ ਇਸ ਦੀ ਜਾਣਕਾਰੀ ਹੋਰ ਪਿੰਡ ਵਾਸੀਆਂ ਅਤੇ ਪੁਲਸ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ 5 ਮ੍ਰਿਤਕ ਮਜ਼ਦੂਰਾਂ ਦੀਆਂ ਲਾਸ਼ਾਂ ਅਤੇ ਬੀਮਾਰ ਮਜ਼ਦੂਰ ਨੂੰ ਹਸਪਤਾਲ ਭੇਜਿਆ। ਅਧਿਕਾਰੀ ਅਨੁਸਾਰ, ਪੁਲਸ ਨੂੰ ਖ਼ਦਸ਼ਾ ਹੈ ਕਿ ਮਜ਼ਦੂਰਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

DIsha

Content Editor

Related News