ਹਿਮਾਚਲ ਪ੍ਰਦੇਸ਼: ਖੱਡ 'ਚ ਡਿੱਗੀ ਕਾਰ, 2 ਔਰਤਾਂ ਸਮੇਤ 5 ਦੀ ਮੌਤ
Thursday, Apr 19, 2018 - 03:21 PM (IST)

ਹਿਮਾਚਲ ਪ੍ਰਦੇਸ਼— ਇੱਥੇ ਇਕ ਵੱਡਾ ਹਾਦਸਾ ਹੋਇਆ ਹੈ। ਇਕ ਬੋਲੈਰੋ ਖੱਡ 'ਚ ਡਿੱਗਣ ਨਾਲ 5 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ। ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ 100 ਕਿਲੋਮੀਟਰ ਦੂਰ ਚੌਪਾਲ ਦੇ ਨੇਰਵਾ 'ਚ ਇਹ ਵੱਡਾ ਹਾਦਸਾ ਹੋਇਆ ਹੈ। ਹਾਦਸੇ 'ਚ 5 ਲੋਕਾਂ ਦੀ ਮੌਤ ਤੋਂ ਇਲਾਵਾ, 2 ਹੋਰ ਜ਼ਖਮੀ ਹਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਿਮਲਾ ਦੇ ਚੌਪਾਲ 'ਚ ਨੇਰਵਾ ਨੇੜੇ ਰਾਣਵੀ 'ਚ ਇਹ ਸੜਕ ਹਾਦਸਾ ਹੋਇਆ। ਬੋਲੈਰੋ ਕੈਂਪਰ 'ਚ 7 ਲੋਕ ਸਵਾਰ ਸਨ, ਇਨ੍ਹਾਂ 'ਚੋਂ 5 ਦੀ ਮੌਤ, 2 ਜ਼ਖਮੀ ਹਨ। ਬੇਕਾਬੂ ਹੋ ਕੇ ਇਹ ਵਾਹਨ ਕਰੀਬ 500 ਫੁੱਟ ਡੂੰਘੀ ਖੱਡ 'ਚ ਡਿੱਗਿਆ। 7 ਸਵਾਰਾਂ 'ਚੋਂ 5 ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਪਿੰਕੀ ਦੇਵੀ, ਸ਼ਾਂਤੀ ਦੇਵੀ, ਰਾਜੇਂਦਰ ਗਾਜਟਾ, ਦੇਵੀ ਰਾਮ ਅਤੇ ਚਾਲਕ ਤੋਤਾ ਰਾਮ ਸ਼ਾਮਲ ਹਨ। ਫਿਲਹਾਲ ਪੁਲਸ ਮੌਕੇ 'ਤੇ ਪੁੱਜ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Six killed, one injured after a car fell into a gorge in Chaupal town in Shimla district #HimachalPradesh pic.twitter.com/KLiw6lBzDc
— ANI (@ANI) April 19, 2018