ਮੁਜ਼ੱਫਰਨਗਰ 'ਚ ਸੜਕ ਹਾਦਸਿਆਂ ਦੌਰਾਨ ਪੰਜ ਲੋਕਾਂ ਦੀ ਹੋਈ ਮੌਤ

Tuesday, Aug 13, 2024 - 05:53 PM (IST)

ਮੁਜ਼ੱਫਰਨਗਰ 'ਚ ਸੜਕ ਹਾਦਸਿਆਂ ਦੌਰਾਨ ਪੰਜ ਲੋਕਾਂ ਦੀ ਹੋਈ ਮੌਤ

ਮੁਜ਼ੱਫਰਨਗਰ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ੇਰਨਗਰ ਪਿੰਡ, ਜਨਸਠ ਰੋਡ, ਨਵੀਂ ਮੰਡੀ ਖੇਤਰ ਦਾ ਰਹਿਣ ਵਾਲਾ ਸੌਰਭ ਪਾਲ ਆਪਣੇ ਦੋ ਦੋਸਤਾਂ ਦਕਸ਼ ਸੈਣੀ ਅਤੇ ਅਰਪਨ ਦੇ ਨਾਲ ਦੁਪਹਿਰ ਕਰੀਬ 12.15 ਵਜੇ ਬਾਈਕ 'ਤੇ ਮੁਜ਼ੱਫਰਨਗਰ ਤੋਂ ਖਤੌਲੀ ਵੱਲ ਜਾ ਰਿਹਾ ਸੀ ਕਿ ਮਨਸੂਰਪੁਰ ਨੇੜੇ ਉਨ੍ਹਾਂ ਦੀ ਬਾਈਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਸੌਰਭ ਅਤੇ ਦਕਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਅਰਪਨ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਗੰਭੀਰ ਜ਼ਖ਼ਮੀ ਨੌਜਵਾਨ ਅਰਪਨ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਇੱਕ ਹੋਰ ਘਟਨਾ ਵਿਚ ਅੱਜ ਸਵੇਰੇ ਮਨਸੂਰਪੁਰ ਥਾਣਾ ਖੇਤਰ ਵਿਚ ਇੱਕ ਸੜਕ ਹਾਦਸੇ ਵਿਚ ਮੋਪੇਡ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸ਼ਹਿਰ ਦੇ ਕੋਤਵਾਲੀ ਇਲਾਕੇ ਦੇ ਭਗਤ ਸਿੰਘ ਰੋਡ 'ਤੇ ਸਥਿਤ ਮੁਹੱਲਾ ਗਊਸ਼ਾਲਾ ਦਾ ਰਹਿਣ ਵਾਲਾ ਈਸ਼ਵਰ ਦਿਆਲ ਭਗਤ ਸਿੰਘ ਰੋਡ 'ਤੇ ਹੀ ਕੱਪੜੇ ਸਿਲਾਈ ਦਾ ਕੰਮ ਕਰਦਾ ਹੈ, ਉਹ ਆਪਣੇ ਦੋਸਤ ਸੰਦੀਪ ਵਰਮਾ ਨਾਲ ਮੋਪੇਡ 'ਤੇ ਸਵਾਰ ਹੋ ਕੇ ਪੂਰਨ ਮਹਾਦੇਵ ਜਲਾਭਿਸ਼ੇਕ ਲਈ ਜਾ ਰਿਹਾ ਸੀ। ਜਿਵੇਂ ਹੀ ਇਹ ਦੋਵੇਂ ਦੋਸਤ ਮਨਸੂਰਪੁਰ ਥਾਣਾ ਖੇਤਰ ਦੇ ਹਾਈਵੇਅ 'ਤੇ ਸਥਿਤ ਮਹਿੰਦਰਾ ਕਾਰ ਦੇ ਸ਼ੋਅਰੂਮ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।


author

Baljit Singh

Content Editor

Related News