ਹਿਮਾਚਲ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ
Friday, Jul 14, 2023 - 12:02 PM (IST)

ਮੰਡੀ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ-ਕਰਸੋਗ ਮਾਰਗ 'ਤੇ ਇਕ ਵਾਹਨ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਵੀਰਵਾਰ ਰਾਤ ਹੋਇਆ, ਜਦੋਂ ਗੱਡੀ ਸੁੰਦਰਨਗਰ ਤੋਂ ਆ ਰਹੀ ਸੀ।
ਇਸ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕ ਰਾਹਤ ਅਤੇ ਬਚਾਅ ਕੰਮ 'ਚ ਜੁਟ ਗਏ ਅਤੇ ਜ਼ਖ਼ਮੀਆਂ ਨੂੰ ਸੁੰਰਦਨਗਰ ਹਸਪਤਾਲ 'ਚ ਪਹੁੰਚਾਇਆ। ਇੱਥੋਂ ਸਾਰਿਆਂ ਨੂੰ ਨੇਰਚੌਕ ਲਈ ਰੈਫ਼ਰ ਕੀਤਾ ਗਿਆ। ਹਾਦਸੇ 'ਚ ਲਾਲਾ ਰਾਮ (50) ਵਾਸੀ ਡੋਲਧਾਰ ਸੁੰਦਰਨਗਰ, ਰੂਪ ਲਾਲ (55) ਪਿੰਡ ਡੋਲਧਾਰ ਸੁੰਦਰਨਗਰ, ਸੁਨੀਲ ਕੁਮਾਰ (35) ਪਿੰਡ ਪੰਜਰਾਹ ਗਲੂ (ਸੁੰਦਰਨਗਰ), ਗੋਬਿੰਦ ਰਾਮ (60) ਵਾਸੀ ਡੋਲਧਾਰ (ਸੁੰਦਰਨਗਰ) ਅਤੇ ਮੋਹਨ (55) ਵਾਸੀ ਕੁਸ਼ਲਾ (ਸੁੰਦਰਨਗਰ) ਦੀ ਮੌਤ ਹੋ ਗਈ।