ਛੱਤੀਸਗੜ੍ਹ : ਵੈਨ ਤੇ ਸਿਟੀ ਬੱਸ ਦੀ ਟੱਕਰ ''ਚ ਪੰਜ ਲੋਕਾਂ ਦੀ ਮੌਤ
Friday, Apr 20, 2018 - 12:33 AM (IST)

ਪੱਥਲਗਾਂਵ— ਛੱਤੀਸਗੜ੍ਹ 'ਚ ਸਰਗੁਜਾ ਦੇ ਬਿਲਾਸਪੁਰ ਜ਼ਿਲੇ 'ਚ ਵੀਰਵਾਰ ਦੇਰ ਸ਼ਾਮਲ ਵੈਨ ਦੇ ਸਿਟੀ ਬੱਸ ਦੀ ਟੱਕਰ ਹੋ ਜਾਣ ਕਾਰਨ ਵੈਨ 'ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਬਲਾਸਪੁਰ ਪੁਲਸ ਸੂਤਰ੍ਹਾਂ ਦੇ ਮੁਤਾਬਕ ਰਾਜਪੁਰ ਤੋਂ ਬਰਾਤੀਆਂ ਨੂੰ ਸ਼ੰਕਰਗੜ੍ਹ ਲਿਜਾ ਰਹੀ ਵੈਨ ਦੀ ਪਰਸਗੁੜੀ ਦੇ ਨੇੜੇ ਸਿਟੀ ਬੱਸ ਨਾਲ ਟੱਕਰ ਹੋਈ ਸੀ। ਇਸ ਘਟਨਾ 'ਚ ਵੈਨ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਤਿੰਨ ਜ਼ਖਮੀਆਂ ਨੇ ਹਸਪਤਾਲ 'ਚ ਇਲਾਜ ਦੌਰਾਨ ਦੰਮ ਤੋੜ ਦਿੱਤਾ। ਪੁਲਸ ਮੁਤਾਬਕ ਸ਼ੰਕਰਗੜ੍ਹ ਜਾ ਰਹੀ ਇਸ ਵੈਨ 'ਚ ਬਰਾਤੀ ਸਵਾਰ ਸਨ। ਬਲਾਸਪੁਲਸ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।