ਇਨਫੈਕਸ਼ਨ ਤੋਂ ਬਚਣ ਲਈ ਇੰਦੌਰ ਦੇ 5 ਪੁਲਸ ਮੁਲਾਜ਼ਮਾਂ ਨੇ ਸਿਰ ਮੁੰਨਵਾਏ

Wednesday, Apr 15, 2020 - 07:21 PM (IST)

ਇਨਫੈਕਸ਼ਨ ਤੋਂ ਬਚਣ ਲਈ ਇੰਦੌਰ ਦੇ 5 ਪੁਲਸ ਮੁਲਾਜ਼ਮਾਂ ਨੇ ਸਿਰ ਮੁੰਨਵਾਏ

ਇੰਦੌਰ- ਦੇਸ਼ ’ਚ ਕੋਰੋਨਾ ਇਨਫੈਕਸ਼ਨ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰਾਂ ’ਚ ਸ਼ਾਮਲ ਇੰਦੌਰ ਦੇ ਪੁਲਸ ਮੁਲਾਜ਼ਮ ਇਨ੍ਹੀਂ ਦਿਨੀਂ ਆਪਣਾ ਸਿਰ ਮੁੰਨਵਾ ਰਹੇ ਹਨ ਅਤੇ ਇਸ ਮਹਾਮਾਰੀ ਤੋਂ ਬਚਾਅ ਦੇ ਯਤਨ ਦੇ ਰੂਪ ’ਚ ਦੇਖ ਰਹੇ ਹਨ। ਚੰਦਨ ਨਗਰ ਅਤੇ ਸ਼ਹਿਰ ਦੇ ਕੁਝ ਹੋਰ ਸਥਾਨਾਂ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਆਪਣੇ ਸਿਰ ਮੁੰਨਵਾ ਦਿੱਤੇ ਹਨ। ਚੰਦਨ ਨਗਰ ਪੁਲਸ ਥਾਣੇ ਦੇ ਮੁਖੀ ਯੋਗੇਸ਼ ਤੋਮਰ ਨੇ ਦੱਸਿਆ ਕਿ ਸਾਡੇ ਥਾਣੇ ਦੇ ਇਕ ਪ੍ਰਧਾਨ ਅਤੇ 4 ਕਾਂਸਟੇਬਲਾਂ ਨੇ ਆਪਣੇ ਸਿਰ ਮੁੰਨਵਾ ਲਏ ਹਨ। ਮੁੰਡਨ ਕਰਾਉਣ ਵਾਲੇ ਪੁਲਸ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਕਿਉਂਕਿ ਹੁਣ ਉਨ੍ਹਾਂ ਦੇ ਸਿਰ ’ਤੇ ਵਾਲ ਨਹੀਂ ਹਨ ਤਾਂ ਇਸ ਮਹਾਮਾਰੀ ਤੋਂ ਬਚਾਅ ਦੇ ਇਲਾਵਾ ਸਾਵਧਾਨੀ ਦੇ ਤੌਰ ’ਤੇ ਆਪਣੇ ਸਿਰ ’ਤੇ ਵੀ ਸੈਨੀਟਾਈਜ਼ਰ ਲਾ ਸਕਦੇ ਹਨ।


author

Gurdeep Singh

Content Editor

Related News