ਗਰਮੀ ਕਰ ਕੇ ਟੋਏ ''ਚ ਨਹਾਉਣ ਗਏ 5 ਜਵਾਕਾਂ ਦੀ ਡੁੱਬਣ ਕਾਰਨ ਮੌਤ

Wednesday, Jun 03, 2026 - 05:14 PM (IST)

ਗਰਮੀ ਕਰ ਕੇ ਟੋਏ ''ਚ ਨਹਾਉਣ ਗਏ 5 ਜਵਾਕਾਂ ਦੀ ਡੁੱਬਣ ਕਾਰਨ ਮੌਤ

ਮਧੁਬਨੀ- ਬਿਹਾਰ ਦੇ ਮਧੁਬਨੀ ਜ਼ਿਲ੍ਹੇ ਦੇ ਬਿਸਫੀ ਥਾਣਾ ਖੇਤਰ 'ਚ ਬੁੱਧਵਾਰ ਨੂੰ ਪਾਣੀ ਨਾਲ ਭਰੇ ਇਕ ਟੋਏ 'ਚ ਡੁੱਬ ਕੇ 5 ਜਵਾਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਭਿਆਨਕ ਗਰਮੀ ਕਾਰਨ 5 ਜਵਾਕ ਕੇਰਵਾਰ ਪਿੰਡ ਨੇੜੇ ਪਾਣੀ ਨਾਲ ਭਰੇ ਇਕ ਟੋਏ 'ਚ ਨਹਾਉਣ ਗਏ ਸਨ। ਇਸੇ ਦੌਰਾਨ ਇਕ ਜਵਾਕ ਡੂੰਘੇ ਪਾਣੀ 'ਚ ਡੁੱਬਣ ਲੱਗਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੋਰ ਜਵਾਕ ਵੀ ਪਾਣੀ 'ਚ ਡੁੱਬ ਗਏ।

ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੇਰਵਾਰ ਪਿੰਡ ਵਾਸੀ ਲਲਿਤ ਪੰਡਿਤ ਦੀ 12 ਸਾਲਾ ਧੀ ਸਲੋਨੀ ਕੁਮਾਰੀ, ਛੋਟੇ ਪੰਡਿਤ ਦੇ 15 ਸਾਲਾ ਪੁੱਤ ਅਭਿਸ਼ੇਕ ਪੰਡਿਤ, ਦਿਨੇਸ਼ ਪੰਡਿਤ ਦੇ 13 ਸਾਲਾ ਪੁੱਤ ਪ੍ਰਸ਼ਾਂਤ ਪੰਡਿਤ ਅਤੇ 10 ਸਾਲਾ ਪੁੱਤ ਰਿੰਕੂ ਕੁਮਾਰ ਤੇ ਨੂਨੂ ਪੰਡਿਤ ਦੀ 12 ਸਾਲਾ ਧੀ ਸਨੇਹਾ ਕੁਮਾਰੀ ਵਜੋਂ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਬਿਸਫੀ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਮਧੁਬਨੀ ਭੇਜ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News