ਸੀਵਰੇਜ ਦੇ ਟੋਏ ’ਚ ਡੁੱਬਣ ਕਾਰਨ 3 ਮੁੰਡਿਆਂ ਦੀ ਮੌਤ
Wednesday, Jun 10, 2026 - 06:09 PM (IST)
ਬਾਲੋਤਰਾ (ਬਿਊਰੋ) - ਬਾਲੋਤਰਾ ਜ਼ਿਲੇ ਦੇ ਪਚਪਦਰਾ ਥਾਣਾ ਖੇਤਰ ਦੇ ਮੰਡਾਪੁਰਾ ਪਿੰਡ ਵਿਚ ਘਰ ਦੇ ਕੋਲ ਟਾਇਰ ਨਾਲ ਖੇਡਦੇ-ਖੇਡਦੇ 3 ਮਾਸੂਮ ਸੀਵਰੇਜ ਦੇ ਪਾਣੀ ਨਾਲ ਭਰੇ ਟੋਏ ਵਿਚ ਡਿੱਗ ਗਏ ਅਤੇ ਡੁੱਬਣ ਕਾਰਨ ਤਿੰਨਾਂ ਦੀ ਮੌਤ ਹੋ ਗਈ। ਬਾਲੋਤਰਾ ਦੇ ਐੱਸ. ਡੀ. ਐੱਮ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 4 ਵਜੇ ਸੂਚਨਾ ਮਿਲੀ ਸੀ ਕਿ ਮੰਡਾਪੁਰਾ ਪਿੰਡ ਵਿਚ ਭੀਲਾਂ ਦੀ ਬਸਤੀ ਦੇ ਕੋਲ 3 ਬੱਚੇ ਕਿਸ਼ਨ (8) ਪੁੱਤਰ ਗਿਰਧਾਰੀ ਰਾਮ ਭੀਲ, ਸੋਹਨ (7) ਪੁੱਤਰ ਖੇਤਾਰਾਮ ਭੀਲ ਅਤੇ ਵਿਕਾਸ (9) ਪੁੱਤਰ ਗੋਵਿੰਦਰਾਮ ਭੀਲ ਪਾਣੀ ਅਤੇ ਚਿੱਕੜ ਨਾਲ ਭਰੇ ਟੋਏ ਵਿਚ ਡਿੱਗ ਗਏ ਹਨ।
ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਬੱਚਿਆਂ ਨੂੰ ਜੇ. ਸੀ. ਬੀ. ਦੀ ਮਦਦ ਨਾਲ ਟੋਏ ’ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
