PM ਮੋਦੀ 29 ਅਗਸਤ ਨੂੰ ‘ਫਿੱਟ ਇੰਡੀਆ ਮੂਵਮੈਟ’ ਦੀ ਕਰਨਗੇ ਸ਼ੁਰੂਆਤ

Wednesday, Aug 28, 2019 - 03:27 PM (IST)

PM ਮੋਦੀ 29 ਅਗਸਤ ਨੂੰ ‘ਫਿੱਟ ਇੰਡੀਆ ਮੂਵਮੈਟ’ ਦੀ ਕਰਨਗੇ ਸ਼ੁਰੂਆਤ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਨੂੰ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਮੁਹਿੰਮ ‘ਫਿੱਟ ਇੰਡੀਆ ਮੂਵਮੈਂਟ’ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਦਾ ਮੁੱਖ ਟੀਚਾ ਲੋਕਾਂ ਨੂੰ ਫਿੱਟ ਅਤੇ ਸਿਹਤਮੰਦ ਰਹਿਣ ਲਈ ਜਾਗਰੂਕ ਬਣਾਉਣਾ ਹੈ। ਭਾਰਤ ਵਿਚ ਹਰ ਸਾਲ 29 ਅਗਸਤ ਖੇਡ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਜੋ ਕਿ ਹਾਕੀ ਦੇ ਜਾਦੂਗਰ ਧਿਆਨਚੰਦ ਦਾ ਜਨਮ ਦਿਨ ਵੀ ਹੈ। ਫਿੱਟ ਇੰਡੀਆ ਮੁਹਿੰਮ ਵਿਚ ਉਦਯੋਗ ਜਗਤ, ਫਿਲਮੀ ਜਗਤ, ਖੇਡ ਜਗਤ ਤੋਂ ਇਲਾਵਾ ਹੋਰ ਕਈ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਇਸ ਮੁਹਿੰਮ ’ਤੇ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੋਂ ਇਲਾਵਾ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਪੰਚਾਇਤੀ ਰਾਜ ਮੰਤਰਾਲੇ, ਪੇਂਡੂ ਵਿਕਾਸ ਮੰਤਰਾਲੇ ਵਰਗੇ ਮੰਤਰਾਲੇ ਆਪਸੀ ਤਾਲਮੇਲ ਨਾਲ ਕੰਮ ਕਰਨਗੇ। 

Image result for Fit India Movement"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ‘ਮਨ ਕੀ ਬਾਤ’ ਸੰਬੋਧਨ ’ਚ ਕਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ 29 ਅਗਸਤ ਨੂੰ ‘ਰਾਸ਼ਟਰ ਖੇਡ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਅਸੀਂ ਦੇਸ਼ ਭਰ ਵਿਚ ‘ਫਿੱਟ ਇੰਡੀਆ ਅੰਦੋਲਨ’ ਸ਼ੁਰੂ ਕਰਨ ਵਾਲੇ ਹਾਂ। ਉਨ੍ਹਾਂ ਨੇ ਕਿਹਾ ਸੀ ਕਿ ਖੁਦ ਨੂੰ ਤੰਦਰੁਸਤ ਰੱਖਣਾ ਹੈ, ਦੇਸ਼ ਨੂੰ ਫਿੱਟ ਬਣਾਉਣਾ ਹੈ। ਹਰ ਇਕ ਬੱਚੇ, ਬਜ਼ੁਰਗ, ਨੌਜਵਾਨ, ਮਹਿਲਾ ਸਾਰਿਆਂ ਲਈ ਇਹ ਬਹੁਤ ਦਿਲਚਸਪ ਮੁਹਿੰਮ ਹੋਵੇਗੀ ਅਤੇ ਇਹ ਤੁਹਾਡੀ ਆਪਣੀ ਹੋਵੇਗੀ, ਤਾਂ ਕਿਉਂ ਨਾ ਫਿਰ ਦੇਸ਼ ਲਈ ਅਸੀਂ ਮਿਲ ਕੇ ਕੁਝ ਕਰਨ ਦਾ ਟੀਚਾ ਤੈਅ ਕਰੀਏ। 


author

Tanu

Content Editor

Related News