ਰਾਏਗੜ੍ਹ ''ਚ ਮਛੇਰਿਆਂ ਦੀ ਕਿਸ਼ਤੀ ਪਲਟੀ: 3 ਲਾਪਤਾ, ਡਰੋਨ ਨਾਲ ਕੀਤੀ ਜਾ ਰਹੀ ਤਲਾਸ਼

Sunday, Jul 27, 2025 - 12:41 AM (IST)

ਰਾਏਗੜ੍ਹ ''ਚ ਮਛੇਰਿਆਂ ਦੀ ਕਿਸ਼ਤੀ ਪਲਟੀ: 3 ਲਾਪਤਾ, ਡਰੋਨ ਨਾਲ ਕੀਤੀ ਜਾ ਰਹੀ ਤਲਾਸ਼

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਅਰਬ ਸਾਗਰ ਵਿੱਚ ਸ਼ਨੀਵਾਰ ਸਵੇਰੇ ਇੱਕ ਕਿਸ਼ਤੀ ਪਲਟ ਗਈ। ਕਿਸ਼ਤੀ 'ਚ ਸਵਾਰ 8 ਮਛੇਰਿਆਂ ਵਿੱਚੋਂ 5 ਤੈਰ ਕੇ ਕਿਨਾਰੇ ਪਹੁੰਚ ਗਏ, ਜਦੋਂਕਿ ਤਿੰਨ ਹਾਲੇ ਵੀ ਲਾਪਤਾ ਹਨ। ਉਨ੍ਹਾਂ ਦੀ ਤਲਾਸ਼ ਜਾਰੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8:30 ਵਜੇ ਵਾਪਰੀ, ਜਦੋਂ ਉਰਾਨ ਦੇ ਕਰੰਜਾ ਤੋਂ ਕਿਸ਼ਤੀ ਚਾਲਕ ਸਮੁੰਦਰ ਵਿੱਚ ਮੱਛੀਆਂ ਫੜਨ ਗਏ ਸਨ। ਭਾਰੀ ਬਾਰਿਸ਼ ਕਾਰਨ ਕਿਸ਼ਤੀ ਪਲਟ ਗਈ।

ਇਹ ਵੀ ਪੜ੍ਹੋ : ਤੇਜ ਪ੍ਰਤਾਪ ਯਾਦਵ ਦਾ ਵੱਡਾ ਐਲਾਨ, ਮਹੂਆ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ

ਅਧਿਕਾਰੀ ਨੇ ਦੱਸਿਆ ਕਿ ਅਲੀਬਾਗ ਤੱਟ 'ਤੇ ਤੈਰ ਕੇ ਆਏ 5 ਮਛੇਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ। ਆਫ਼ਤ ਪ੍ਰਬੰਧਨ ਟੀਮ ਤਿੰਨ ਲਾਪਤਾ ਲੋਕਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਡਰੋਨ ਦੀ ਮਦਦ ਨਾਲ ਉਨ੍ਹਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News