ਯਮੁਨਾ ''ਚ ਹਰਿਆਣਾ ਦੇ ਪ੍ਰਦੂਸ਼ਿਤ ਨਾਲੇ ਦੇ ਪਾਣੀ ਦਾ ਰਲੇਵਾਂ, ਮਰੀਆਂ ਕਈ ਮੱਛੀਆਂ

Thursday, Nov 07, 2024 - 12:54 PM (IST)

ਯਮੁਨਾ ''ਚ ਹਰਿਆਣਾ ਦੇ ਪ੍ਰਦੂਸ਼ਿਤ ਨਾਲੇ ਦੇ ਪਾਣੀ ਦਾ ਰਲੇਵਾਂ, ਮਰੀਆਂ ਕਈ ਮੱਛੀਆਂ

ਨਵੀਂ ਦਿੱਲੀ- ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (GNT) ਨੂੰ ਸੂਚਿਤ ਕੀਤਾ ਹੈ ਕਿ ਹਰਿਆਣਾ ਤੋਂ ਆਉਣ ਵਾਲਾ ਅਤੇ ਯਮੁਨਾ ਨਦੀ 'ਚ ਵਹਿਣ ਵਾਲਾ ਬਹੁਤ ਪ੍ਰਦੂਸ਼ਿਤ ਨਾਲਾ ਬੁਰਾੜੀ 'ਚ ਸੈਂਕੜੇ ਮੱਛੀਆਂ ਦੀ ਮੌਤ ਲਈ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ NGT ਨੇ ਇਕ ਅਖਬਾਰ ਦੀ ਰਿਪੋਰਟ ਦਾ ਖੁਦ ਨੋਟਿਸ ਲਿਆ ਸੀ ਜਿਸ 'ਚ ਦੱਸਿਆ ਗਿਆ ਸੀ ਕਿ ਇਸ ਸਾਲ ਜੁਲਾਈ 'ਚ ਯਮੁਨਾ ਨਦੀ 'ਚ ਸੈਂਕੜੇ ਮੱਛੀਆਂ ਮਰੀਆਂ ਹੋਈਆਂ ਮਿਲੀਆਂ, ਜਿਸ ਕਾਰਨ ਬੁਰਾੜੀ ਖੇਤਰ ਦੇ ਰਿਹਾਇਸ਼ੀ ਖੇਤਰਾਂ 'ਚ ਬਦਬੂ ਫੈਲ ਗਈ ਸੀ। NGT ਨੇ DPCC ਨੂੰ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਦੇ ਨਿਰਦੇਸ਼ ਦਿੱਤੇ ਸਨ।

ਮੰਗਲਵਾਰ ਨੂੰ ਸੌਂਪੀ ਗਈ ਆਪਣੀ ਰਿਪੋਰਟ 'ਚ DPCC ਨੇ ਕਿਹਾ ਕਿ 29 ਅਗਸਤ ਨੂੰ ਉਕਤ ਥਾਂ ਦਾ ਮੁਆਇਨਾ ਕੀਤਾ ਗਿਆ ਸੀ ਅਤੇ ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਰਿਆਣਾ ਤੋਂ ਇਕ ਨਾਲੇ (ਜਿਸ ਨੂੰ ਡਰੇਨ ਨੰਬਰ 8 ਕਿਹਾ ਜਾਂਦਾ ਹੈ) ਦਾ ਪਾਣੀ ਆਉਂਦਾ ਹੈ ਜੋ ਉਸ ਸਥਾਨ ਦੇ ਨੇੜੇ ਯਮੁਨਾ ਵਿਚ ਜਾ ਮਿਲਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਮੂਨੇ ਤਿੰਨ ਥਾਵਾਂ ਤੋਂ ਇਕੱਠੇ ਕੀਤੇ ਗਏ ਸਨ। ਨਾਲੇ ਦੇ ਨਦੀ ਦੇ ਮਿਲਣ ਤੋਂ ਪਹਿਲਾਂ ਪਾਣੀ ਦਾ ਇਕ ਨਮੂਨਾ ਅਤੇ ਨਾਲੇ ਦੇ ਮਿਲਣ ਤੋਂ ਬਾਅਦ ਨਦੀ ਦੇ ਪਾਣੀ ਦਾ ਇਕ ਨਮੂਨਾ ਲਿਆ ਗਿਆ ਅਤੇ ਟੈਸਟ ਕੀਤਾ ਗਿਆ। ਨਤੀਜਿਆਂ ਦਾ ਹਵਾਲਾ ਦਿੰਦੇ ਹੋਏ DPCC ਨੇ ਕਿਹਾ ਕਿ ਨਾਲੇ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਸੀ ਅਤੇ ਜਦੋਂ ਇਹ ਨਦੀ ਵਿਚ ਮਿਲਦਾ ਹੈ, ਤਾਂ ਇਸ ਨਾਲ ਨਦੀ ਦੇ ਪਾਣੀ ਦੀ ਗੁਣਵੱਤਾ ਵਿਗੜ ਜਾਂਦੀ ਹੈ। DPCC ਨੇ ਕਿਹਾ ਕਿ ਅਜਿਹਾ ਖਾਸ ਤੌਰ 'ਤੇ ਮਾਨਸੂਨ ਤੋਂ ਪਹਿਲਾਂ ਹੋਇਆ, ਜਿਸ ਕਾਰਨ ਮੱਛੀਆਂ ਦੀ ਮੌਤ ਹੋ ਗਈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ "ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (HSPCB) ਅਤੇ ਹਰਿਆਣਾ ਸਰਕਾਰ ਨੂੰ ਇਸ ਡਰੇਨ ਨੰਬਰ 8 ਵਿਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਮੱਛੀਆਂ ਦੀ ਮੌਤ ਦੀ ਘਟਨਾ ਨਾ ਵਾਪਰੇ। ਰਿਪੋਰਟ 'ਚ ਕਿਹਾ ਗਿਆ ਹੈ ਕਿ DPCC ਨੇ HSPCB ਅਤੇ ਰਾਜ ਸ਼ਹਿਰੀ ਵਿਕਾਸ ਅਥਾਰਟੀ ਨੂੰ ਨਾਲੇ 'ਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਤੁਰੰਤ ਉਪਾਅ ਕਰਨ ਲਈ ਇਕ ਚਿੱਠੀ ਭੇਜੀ ਹੈ।


author

Tanu

Content Editor

Related News