ਚਮਗਿੱਦੜਾਂ ਨਾਲ ਫੈਲਣ ਵਾਲੇ ਨਿਪਾਹ ਵਾਇਰਸ 'ਤੇ ਹੁਣ ਕੱਸੀ ਜਾਵੇਗੀ ਨਕੇਲ, ਮਨੁੱਖਾਂ ’ਤੇ ਵੈਕਸੀਨ ਪ੍ਰੀਖਣ ਸ਼ੁਰੂ
Tuesday, Jan 16, 2024 - 12:39 PM (IST)
ਨਵੀਂ ਦਿੱਲੀ- ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੇ ਘਾਤਕ ਨਿਪਾਹ ਵਾਇਰਸ ਨਾਲ ਨਜਿੱਠਣ ਲਈ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮਨੁੱਖਾਂ ’ਤੇ ਵੈਕਸੀਨ (ਟੀਕੇ) ਦਾ ਪਹਿਲਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ।‘ਸੀ. ਐੱਚ. ਏ. ਡੀ. ਓ. ਐਕਸ.1 ਨਿਪਾਹ ਬੀ’ ਵੈਕਸੀਨ ਦੇ ਟਰਾਇਲ ’ਚ 18 ਤੋਂ 55 ਸਾਲ ਦੀ ਉਮਰ ਦੇ 51 ਲੋਕ ਸ਼ਾਮਲ ਹੋਣਗੇ, ਜਿਨ੍ਹਾਂ ਦੀ ਅਗਵਾਈ ਆਕਸਫੋਰਡ ਵੈਕਸੀਨ ਗਰੁੱਪ ਕਰੇਗਾ।
ਇਹ ਵੀ ਪੜ੍ਹੋ- Five Star Hotel ਨੂੰ ਮਾਤ ਪਾਉਂਦੀ ਗੁਰੂਘਰ ਦੀ ਸਰਾਂ, ਪਟਨਾ ਸਾਹਿਬ ਆਉਣ ਵਾਲੀ ਸੰਗਤ ਨੂੰ ਮਿਲੇਗੀ ਹਰ ਸਹੂਲਤ
ਖੋਜਕਰਤਾਵਾਂ ਨੇ ਕਿਹਾ ਕਿ ਨਿਪਾਹ ਵਾਇਰਸ ਬਹੁਤ ਖਤਰਨਾਕ ਹੈ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਿਪਾਹ ਵਾਇਰਸ ਬਹੁਤ ਖਤਰਨਾਕ ਹੈ। ਇਹ 75 ਫੀਸਦੀ ਮਾਮਲਿਆਂ ਵਿਚ ਘਾਤਕ ਸਾਬਤ ਹੁੰਦਾ ਹੈ। ਇਸ ਦਾ ਪ੍ਰਕੋਪ ਏਸ਼ੀਆ ਦੇ ਕਈ ਦੇਸ਼ਾਂ ਵਿਚ ਹੋਇਆ, ਜਿਸ ਵਿਚ ਸਿੰਗਾਪੁਰ, ਮਲੇਸ਼ੀਆ, ਬੰਗਲਾਦੇਸ਼ ਅਤੇ ਭਾਰਤ ਸ਼ਾਮਲ ਹਨ। ਇਸ ਦੇ ਕੇਸ ਪਿਛਲੇ ਸਾਲ ਸਤੰਬਰ 'ਚ ਕੇਰਲ 'ਚ ਦੇਖੇ ਗਏ ਸਨ।
ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਮਾਂ ਵੈਸ਼ਣੋ ਦੇਵੀ ਦੀ ਪੁਰਾਤਨ ਗੁਫਾ ਦੇ ਖੁੱਲ੍ਹੇ ਕਿਵਾੜ
ਅਜੇ ਤੱਕ ਇਸਦੀ ਕੋਈ ਵੈਕਸੀਨ ਜਾਂ ਇਲਾਜ ਨਹੀਂ
ਖੋਜਕਰਤਾਵਾਂ ਦੇ ਅਨੁਸਾਰ, ਨਿਪਾਹ ਵਾਇਰਸ ਚਮਗਿੱਦੜਾਂ ਦੁਆਰਾ ਫੈਲਦਾ ਹੈ ਅਤੇ ਇਹ ਸੰਕਰਮਿਤ ਜਾਨਵਰਾਂ (ਜਿਵੇਂ ਕਿ ਸੂਰ) ਦੇ ਸੰਪਰਕ ਜ਼ਰੀਏ ਜਾਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲ ਸਕਦਾ ਹੈ। ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ਇਕ ਤਰਜੀਹੀ ਬੀਮਾਰੀ ਵਜੋਂ ਮਾਨਤਾ ਦਿੱਤੀ ਗਈ ਹੈ ਜਿਸ ਲਈ ਤੁਰੰਤ ਖੋਜ ਦੀ ਲੋੜ ਹੁੰਦੀ ਹੈ। ਮਲੇਸ਼ੀਆ ਅਤੇ ਸਿੰਗਾਪੁਰ 'ਚ 25 ਸਾਲ ਪਹਿਲਾਂ ਨਿਪਾਹ ਵਾਇਰਸ ਦੇ ਪਹਿਲੇ ਪ੍ਰਕੋਪ ਦੇ ਬਾਅਦ ਵੀ ਅਜੇ ਤੱਕ ਇਸ ਦਾ ਕੋਈ ਵੈਕਸੀਨ ਜਾਂ ਇਲਾਜ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8