ਹਾਈ ਕੋਰਟ ਨੇ ਪਹਿਲੀ ਵਾਰ ਭਗਵਾਨ ਦੇ ਨਾਂ ''ਤੇ ਜਾਰੀ ਕੀਤਾ ਐਂਟਰੀ ਪਾਸ

12/20/2023 5:50:49 PM

ਮਥੁਰਾ- ਨਾਮ- ਠਾਕੁਰ ਕੇਸ਼ਵ ਜੀ ਮਹਾਰਾਜ, ਉਮਰ- 0 ਸਾਲ; ਪਤਾ- ਕਟੜਾ ਕੇਸ਼ਵਦੇਵ ਮੌਜ਼ਾ ਮਥੁਰਾ ਬਾਗੜ ਤਹਿਸੀਲ, ਮਥੁਰਾ। ਇਹ ਕਿਸੇ ਵਿਅਕਤੀ ਦਾ ਵੇਰਵਾ ਨਹੀਂ ਹੈ, ਸਗੋਂ ਇਹ ਜਾਣਕਾਰੀ ਠਾਕੁਰ ਕੇਸ਼ਵ ਜੀ ਮਹਾਰਾਜ ਦੀ ਹੈ। ਪਰਮਾਤਮਾ ਦੇ ਨਾਮ 'ਤੇ ਪਹਿਲੀ ਵਾਰ ਐਂਟਰੀ ਪਾਸ ਜਾਰੀ ਕੀਤਾ ਗਿਆ ਹੈ। ਇਲਾਹਾਬਾਦ ਹਾਈ ਕੋਰਟ ਨੇ ਪਹਿਲੀ ਵਾਰ ਭਗਵਾਨ ਕੇਸ਼ਵ ਦੇ ਨਾਂ 'ਤੇ ਐਂਟਰੀ ਪਾਸ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ- ਸੰਸਦ ਦੇ ਇਤਿਹਾਸ 'ਚ ਸਭ ਤੋਂ ਵੱਡੀ ਕਾਰਵਾਈ, ਅੱਜ ਫਿਰ ਵਿਰੋਧੀ ਧਿਰ ਦੇ 49 ਮੈਂਬਰ ਮੁਅੱਤਲ

ਭਗਵਾਨ ਕੇਸ਼ਵ ਜੀ ਮਹਾਰਾਜ ਦੇ ਐਂਟਰੀ ਪਾਸ ਵਿਚ ਉਨ੍ਹਾਂ ਦਾ ਪੂਰਾ ਨਾਂ ਠਾਕੁਰ ਕੇਸ਼ਵ ਜੀ ਮਹਾਰਾਜ ਲਿਖਿਆ ਹੋਇਆ ਹੈ। ਉਨ੍ਹਾਂ ਦੀ ਉਮਰ ਜ਼ੀਰੋ ਸਾਲ ਲਿਖੀ ਗਈ ਹੈ, ਜਦੋਂ ਕਿ ਪਤਾ ਮਥੁਰਾ ਲਿਖਿਆ ਗਿਆ ਹੈ। ਨਾਲ ਹੀ ਠਾਕੁਰ ਕੇਸ਼ਵ ਜੀ ਮਹਾਰਾਜ ਦਾ ਮੋਬਾਈਲ ਨੰਬਰ 7753077772 ਅਤੇ ਆਧਾਰ ਕਾਰਡ ਨੰਬਰ 600744102769 ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਪੂਰਾ ਪਤਾ ਲਿਖਿਆ ਹੈ - ਕਟੜਾ ਕੇਸ਼ਵਦੇਵ ਮੌਜ਼ਾ ਮਥੁਰਾ ਬਾਗੜ ਤਹਿਸੀਲ, ਮਥੁਰਾ। ਕੇਸ ਨੰਬਰ OSUT/4/2023 ਠਾਕੁਰ ਕੇਸ਼ਵ ਜੀ ਮਹਾਰਾਜ ਨਾਲ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ- ਫਿਰ ਡਰਾਉਣ ਲੱਗਾ ਕੋਰੋਨਾ, ਨਵਾਂ ਵੈਰੀਐਂਟ ਸਾਹਮਣੇ ਆਉਣ ਮਗਰੋਂ ਕੇਂਦਰ ਨੇ ਜਾਰੀ ਕੀਤੀ ਐਡਵਾਈਜ਼ਰੀ

ਸ਼੍ਰੀ ਕ੍ਰਿਸ਼ਨ ਜਨਮ ਭੂਮੀ ਅਤੇ ਸ਼ਾਹੀ ਈਦਗਾਹ ਮਾਮਲੇ 'ਚ ਸੁਣਵਾਈ ਲਈ ਭਗਵਾਨ ਕੇਸ਼ਵ ਜੀ ਮਹਾਰਾਜ ਨੂੰ ਇਸ ਮਾਮਲੇ 'ਚ ਮੁਦਈ ਨੰਬਰ 6 ਬਣਾਇਆ ਗਿਆ ਹੈ, ਜੋ ਖੁਦ ਮਥੁਰਾ ਤੋਂ ਇਲਾਹਾਬਾਦ ਹਾਈਕੋਰਟ ਪਹੁੰਚੇ ਸਨ। ਇਸ ਤੋਂ ਇਲਾਵਾ ਹੋਰ  ਮੁਦਈ-ਆਸ਼ੂਤੋਸ਼ ਪਾਂਡੇ, ਅਨਿਲ ਪਾਂਡੇ, ਮਹੰਤ ਧਰਮੇਂਦਰਗਿਰੀ ਜੀ ਮਹਾਰਾਜ, ਸੱਤਿਅਮ ਪੰਡਿਤ, ਓਮ ਸ਼ੁਕਲਾ ਅਤੇ ਮਨੀਸ਼ ਡਾਵਰ ਸ਼ਾਮਲ ਹਨ। ਸੁਪਰੀਮ ਕੋਰਟ ਦੇ ਵਕੀਲ ਸਾਰਥਕ ਚਤੁਰਵੇਦੀ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਹੈ, ਜਿਸ 'ਚ ਭਗਵਾਨ ਲਈ ਐਂਟਰੀ ਪਾਸ ਜਾਰੀ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News