ਕਸ਼ਮੀਰ ''ਚ ਬਰਫਬਾਰੀ, ਗਰਮ ਕੱਪੜੇ ਪਹਿਨੇ ਨਜ਼ਰ ਆਏ ਲੋਕ
Sunday, Oct 06, 2019 - 04:46 PM (IST)

ਸ਼੍ਰੀਨਗਰ (ਵਾਰਤਾ)— ਕਸ਼ਮੀਰ ਘਾਟੀ ਦੇ ਉੱਚਾਈ ਵਾਲੇ ਖੇਤਰਾਂ 'ਚ ਮੌਸਮ ਦੀ ਪਹਿਲੀ ਬਰਫਬਾਰੀ ਹੋਣ ਤੋਂ ਬਾਅਦ ਠੰਡ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਿਸ਼ ਪੈ ਸਕਦੀ ਹੈ। ਦੱਖਣੀ ਕਸ਼ਮੀਰ 'ਚ ਕਰੀਬ 100 ਕਿਲੋਮੀਟਰ ਦੂਰ ਪਹਿਲਗਾਮ 'ਚ ਵੀ ਬੱਦਲ ਛਾਏ ਰਹਿਣ ਕਾਰਨ ਮੌਸਮ ਠੰਡਾ ਹੋ ਗਿਆ ਹੈ। ਪਹਿਲਗਾਮ ਦੇ ਉੱਪਰੀ ਹਿੱਸਿਆਂ 'ਚ ਵੀ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਅਮਰਨਾਥ ਗੁਫਾ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕੱਲ ਰਾਤ ਬਰਫਬਾਰੀ ਹੋਈ।
ਬਰਫਬਾਰੀ ਕਾਰਨ ਠੰਡ ਵਧਣ ਤੋਂ ਬਾਅਦ ਐਤਵਾਰ ਦੀ ਸਵੇਰ ਨੂੰ ਸ਼੍ਰੀਨਗਰ ਵਿਚ ਲੋਕਾਂ ਨੂੰ ਸਵੈਟਰ ਅਤੇ ਜੈਕਟ ਵਰਗੇ ਗਰਮ ਕੱਪੜੇ ਪਹਿਨੇ ਦੇਖਿਆ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਵਿਚ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਮੌਸਮ ਲਈ ਆਮ ਹੈ।