ਭਾਰਤ 'ਚ ਉਹ ਜਗ੍ਹਾ, ਜਿੱਥੇ ਸ਼ਿਵ ਦੀ ਮੂਰਤੀ 'ਤੇ ਪੈਂਦੀ ਹੈ ਸੂਰਜ ਦੀ ਪਹਿਲੀ ਕਿਰਨ

01/01/2020 9:45:07 AM

ਨਾਥਦੁਆਰਾ— ਧਰਤੀ ‘ਤੇ ਸੂਰਜ ਦੀ ਪਹਿਲੀ ਕਿਰਨ ਨਿਊਜ਼ੀਲੈਂਡ ਦੇ ਹਿਕੂਰੰਗੀ ਪਹਾੜ ‘ਤੇ ਪੈਂਦੀ ਹੈ ਅਤੇ ਭਾਰਤ ‘ਚ ਇਸੇ ਕਿਰਨ ਨਾਲ ਅਰੁਣਾਚਲ ਪ੍ਰਦੇਸ਼ ਦਾ ਡੋਂਗ ਪਿੰਡ ਸਭ ਤੋਂ ਪਹਿਲਾਂ ਰੌਸ਼ਨ ਹੁੰਦਾ ਹੈ।
ਇਹੀ ਪ੍ਰਕਾਸ਼ ਰਾਜਸਥਾਨ ਦੇ ਨਾਥਦੁਆਰਾ ‘ਚ ਸਭ ਤੋਂ ਪਹਿਲਾਂ ਸ਼ਿਵ ਦੀ ਮੂਰਤੀ ਨੂੰ ਰੌਸ਼ਨ ਕਰਦਾ ਹੈ। ਸੂਰਜ ਦੀ ਪਹਿਲੀ ਕਿਰਨ ਨਾਲ ਰੌਸ਼ਨ ਹੋਣ ਵਾਲੀ ਇਹ ਮੂਰਤੀ ਪੂਰੀ ਦੁਨੀਆ ‘ਚ ਹੁਣ ਤਕ ਬਣਾਈਆਂ ਮੂਰਤੀਆਂ ਤੋਂ ਉੱਚੀ ਹੈ।

PunjabKesari

ਇਸ ਨੂੰ ‘ਸਟੈਚੂ ਆਫ ਬਿਲੀਫ’ ਨਾਂ ਦਿੱਤਾ ਗਿਆ ਹੈ। ਇਸੇ ਸਾਲ ਦੀ ਸ਼ੁਰੂਆਤ ‘ਚ ਇਸ ਦਾ ਉਦਘਾਟਨ ਕੀਤਾ ਜਾਵੇਗਾ। ਵਿਸ਼ਵਾਸ ਦੀ ਇਹ ਮੂਰਤ ਰਹਿੰਦੀ ਦੁਨੀਆ ਤਕ ਤੁਹਾਨੂੰ, ਸਾਨੂੰ ਅਤੇ ਪੂਰੀ ਦੁਨੀਆ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹੇਗੀ। ਇਹ ਭਰੋਸਾ ਹੀ ਤਾਂ ਸੀ ਕਿ ਅਸੀਂ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਬਣਾਵਾਂਗੇ। ਉਹ ਬਣ ਰਹੀ ਹੈ ਅਤੇ ਆਪਣੇ ਆਖਰੀ ਪੜਾਅ ਵਿਚ ਹੈ। ਇਸ ਸਾਲ ਦੇ ਮੁੱਢਲੇ ਮਹੀਨਿਆਂ ਵਿਚ ਸ਼ਿਵ ਦਾ ਇਹ ਰੂਪ ਆਪਣੇ ਪੂਰਨ ਰੂਪ ਵਿਚ ਲੋਕਾਂ ਦੇ ਸਾਹਮਣੇ ਹੋਵੇਗਾ। ਸੂਰਜ ਦੀ ਪਹਿਲੀ ਕਿਰਨ ਦੇ ਨਾਲ 351 ਫੁੱਟ ਉੱਚੀ ਇਸ ਮੂਰਤੀ ਦੀ ਤਸਵੀਰ ਨੂੰ ਸਾਡੇ ਲਈ ਨਾਥਦੁਆਰਾ ਦੇ ਯਸ਼ ਜੈਨ ਨੇ ਕਲਿੱਕ ਕੀਤਾ ਹੈ।

PunjabKesari

3 ਸਾਲ ਲੱਗੇ ਹਨ ਤਿਆਰ ਕਰਨ ਵਿਚ—

ਨਿਰਮਾਣ ਦੇ ਕਾਰਜ ਮੂਰਤੀਕਾਰ ਨਰੇਸ਼ ਕੁਮਾਰ ਕੁਮਾਵਤ ਦੀ ਦੇਖ-ਰੇਖ ਵਿਚ 900 ਵਿਅਕਤੀਆਂ ਦੀ ਟੀਮ ਕਰ ਰਹੀ ਹੈ । ਇਸ ਮੂਰਤੀ ਦੇ ਪੇਟ ਵਿਚ ਇਕ ਲੱਖ ਸਕੁਏਅਰ ਫੁੱਟ ਦਾ ਰਕਬਾ ਖਾਲੀ ਰੱਖਿਆ ਗਿਆ ਹੈ। ਇਸ ਵਿਚ ਵੀ ਥੀਏਟਰ ਬਣੇਗਾ ਜਿੱਥੇ ਹਰ ਸਮੇਂ ਸੰਸਾਰ ਅਤੇ ਸ਼ਿਵ ਮਹਿਮਾ ਦੇ ਵੱਖ-ਵੱਖ ਵੀਡੀਓ ਚਲਾਏ ਜਾਣਗੇ।।


Related News