ਜਾਣੋ ਕੌਣ ਹੈ ਲੜਾਕੂ ਜਹਾਜ਼ ‘ਰਾਫ਼ੇਲ’ ਉਡਾਉਣ ਵਾਲੀ ਪਹਿਲੀ ਪਾਇਲਟ ਬੀਬੀ ਸ਼ਿਵਾਂਗੀ ਸਿੰਘ

09/24/2020 12:31:10 PM

ਨਵੀਂ ਦਿੱਲੀ— ਨਾਰੀ ਸ਼ਕਤੀ ਭਾਰਤੀ ਫ਼ੌਜ ’ਚ ਵੀ ਨਵਾਂ ਇਤਿਹਾਸ ਲਿਖ ਰਹੀਆਂ ਹਨ। ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਦੁਨੀਆ ਦੇ ਸਭ ਤੋਂ ਚੰਗੀ ਸ਼੍ਰੇਣੀ ਦੇ ਲੜਾਕੂ ਜਹਾਜ਼ਾਂ ’ਚੋਂ ਇਕ ਰਾਫ਼ੇਲ ਦੀ ਪਹਿਲੀ ਪਾਇਲਟ ਬੀਬੀ ਬਣਨ ਜਾ ਰਹੀ ਹੈ। ਧੀ ਨੂੰ ਮਿਲੇ ਇਸ ਸਨਮਾਨ ਤੋਂ ਬਾਅਦ ਪੂਰੇ ਪਰਿਵਾਰ ਵਿਚ ਉਤਸ਼ਾਹ ਅਤੇ ਸ਼ਿਵਾਂਗੀ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਰਾਫ਼ੇਲ ਜਿਵੇਂ ਹੀ ਭਾਰਤੀ ਹਵਾਈ ਫ਼ੌਜ ਦੇ ਬੇਡੇ ’ਚ ਸ਼ਾਮਲ ਮਿਗ-21 ‘ਬਾਈਸਨ’ ਦੀ ਥਾਂ ਲੈਣਗੇ, ਸ਼ਿਵਾਂਗੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇਗੀ। 

PunjabKesari

ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਰਹਿਣ ਵਾਲੀ ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਸਿਖਲਾਈ ਪੂਰੀ ਕਰ ਕੇ ਹਵਾਈ ਫ਼ੌਜ ਦੇ ਅੰਬਾਲਾ ਬੇਸ ’ਤੇ 17 ‘ਗੋਲਡਨ ਏਰੋਜ਼’ ਸਕੁਐਡਰਨ ’ਚ ਰਸਮੀ ਤੌਰ ’ਤੇ ਐਂਟਰੀ ਕਰੇਗੀ। ਕਿਸੇ ਪਾਇਲਟ ਨੂੰ ਇਕ ਫਲਾਈਟ ਜੈੱਟ ਯਾਨੀ ਕਿ ਲੜਾਕੂ ਜਹਾਜ਼ ਨੂੰ ਉਡਾਉਣ ਲਈ ‘ਕਨਵਰਜਨ ਟ੍ਰੇਨਿੰਗ’ ਲੈਣ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਮਿਗ-21ਐੱਸ ਉਡਾ ਚੁੱਕੀ ਸ਼ਿਵਾਂਗੀ ਲਈ ਰਾਫ਼ੇਲ ਜਹਾਜ਼ ਉਡਾਉਣਾ ਕੋਈ ਚੁਣੌਤੀਪੂਰਨ ਕੰਮ ਨਹੀਂ ਹੋਵੇਗਾ, ਕਿਉਂਕਿ ਮਿਗ 340 ਕਿਲੋਮੀਟਰ ਪ੍ਰਤੀ ਕਿਲੋਮੀਟਰ ਦੀ ਸਪੀਡ ਨਾਲ ਦੁਨੀਆ ਦਾ ਸਭ ਤੋਂ ਤੇਜ਼ ਲੈਂਡਿੰਗ ਅਤੇ ਟੇਕ-ਆਫ ਸਪੀਡ ਵਾਲਾ ਜਹਾਜ਼ ਹੈ। ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ ਕੋਲ ਫਾਈਟਰ ਪਲੇਨ ਉਡਾਉਣ ਵਾਲੀਆਂ 10 ਪਾਇਲਟ ਬੀਬੀਆਂ ਹਨ, ਜੋ ਕਿ ਸੁਪਰਸੋਨਿਕ ਜੈੱਟਸ ਉਡਾਉਣ ਦੀ ਮੁਸ਼ਕਲ ਭਰੀ ਸਿਖਲਾਈ ਤੋਂ ਲੰਘੀਆਂ ਹਨ। ਇਕ ਪਾਇਲਟ ਨੂੰ ਸਿਖਲਾਈ ਦੇਣ ਲਈ 15 ਕਰੋੜ ਰੁਪਏ ਦਾ ਖਰਚ ਆਉਂਦਾ ਹੈ।

PunjabKesari

ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੜ੍ਹੀ-ਲਿਖੀ ਸ਼ਿਵਾਂਗੀ ਸਿੰਘ ਪਾਇਲਟ ਬੀਬੀ ਦੇ ਦੂਜੇ ਬੈਂਚ ਦੀ ਹਿੱਸਾ ਹੈ, ਜਿਨ੍ਹਾਂ ਦੀ ਕਮਿਸ਼ਨਿੰਗ 2017 ’ਚ ਹੋਈ। ਸ਼ਿਵਾਂਗੀ ਪਹਿਲਾਂ ਰਾਜਸਥਾਨ ਦੇ ਫਾਰਵਰਡ ਫਾਈਟਰ ਬੇਸ ’ਤੇ ਤਾਇਨਾਤ ਸੀ, ਜਿੱਥੇ ਉਨ੍ਹਾਂ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨਾਲ ਉਡਾਣ ਭਰੀ ਸੀ। ਦੱਸ ਦੇਈਏ ਕਿ ਬਾਲਾਕੋਟ ਏਅਰ ਸਟਰਾਈਕ ਤੋਂ ਬਾਅਦ ਭਾਰਤੀ ਹਵਾਈ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਫਾਈਟਰਾਂ ਦਾ ਪਿੱਛਾ ਕਰ ਰਹੇ ਅਭਿਨੰਦਨ ਦਾ ਮਿਗ-21 ਜਹਾਜ਼ ਪਾਕਿਸਤਾਨੀ ਸਰੱਹਦ ’ਚ ਜਾ ਡਿੱਗਿਆ ਸੀ ਅਤੇ ਪਾਕਿਸਤਾਨ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਹਾਲਾਂਕਿ ਭਾਰਤੀਆਂ ਦੀਆਂ ਚਿਤਾਵਨੀਆਂ ਅਤੇ ਕੌਮਾਂਤਰੀ ਦਬਾਅ ਕਾਰਨ ਪਾਕਿਸਤਾਨ ਨੂੰ ਉਨ੍ਹਾਂ ਨੂੰ ਸਨਮਾਨ ਨਾਲ ਰਿਹਾਅ ਕਰਨਾ ਪਿਆ ਸੀ।


Tanu

Content Editor

Related News