ਦਿੱਲੀ ''ਚ ਮੰਕੀਪਾਕਸ ਦੇ ਪਹਿਲੇ ਮਰੀਜ਼ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Tuesday, Aug 02, 2022 - 04:35 PM (IST)

ਦਿੱਲੀ ''ਚ ਮੰਕੀਪਾਕਸ ਦੇ ਪਹਿਲੇ ਮਰੀਜ਼ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਨਵੀਂ ਦਿੱਲੀ (ਭਾਸ਼ਾ)- ਲੋਕ ਨਾਇਕ ਜੈ ਪ੍ਰਕਾਸ਼ (ਐੱਨ.ਐੱਨ.ਜੇ.ਪੀ.) ਹਸਪਤਾਲ 'ਚ ਦਾਖ਼ਲ ਦਿੱਲੀ ਦੇ ਮੰਕੀਪਾਕਸ ਦੇ ਪਹਿਲੇ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ। ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਦਿੱਲੀ ਦਾ ਇਹ ਵਾਸੀ (34) ਪਿਛਲੇ ਮਹੀਨੇ ਮੰਕੀਪਾਕਸ ਨਾਲ ਪੀੜਤ ਪਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਾ ਕਿ ਉਨ੍ਹਾਂ ਦੇ ਸੰਪਰਕ 'ਚ ਆਏ ਡਾਕਟਰ ਸਮੇਤ 14 ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਪਰ ਇਨ੍ਹਾਂ 'ਚੋਂ ਕਿਸੇ 'ਚ ਵੀ ਕੋਈ ਲੱਛਣ ਨਹੀਂ ਦਿੱਸਿਆ।

ਇਹ ਵੀ ਪੜ੍ਹੋ : ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ

ਉਨ੍ਹਾਂ ਦੱਸਿਆ ਕਿ ਉਸ ਨੂੰ ਸੋਮਵਾਰ ਰਾਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਵਿਚ, ਸ਼ਹਿਰ ਦੇ ਦੂਜੇ ਮੰਕੀਪਾਕਸ ਦੇ ਮਰੀਜ਼ ਅਤੇ ਨਾਈਜ਼ੀਰੀਆਈ ਨਾਗਰਿਕ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਬੁਖ਼ਾਰ ਹੈ, ਚਮੜੀ 'ਤੇ ਫੋੜੇ ਹਨ। ਇਲਾਜ ਲਈ ਉਸ ਨੂੰ ਦਿੱਲੀ ਸਰਕਾਰ ਵਲੋਂ ਸੰਚਾਲਿਤ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੋਰ 2 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਹਾਲੇ ਨਹੀਂ ਆਈ ਹੈ। ਦੇਸ਼ 'ਚ ਹੁਣ ਤੱਕ ਮੰਕੀਪਾਕਸ ਦੇ 7 ਮਾਮਲੇ ਸਾਹਮਣੇ ਆ ਚੁਕੇ ਹਨ, ਜਿਨ੍ਹਾਂ 'ਚੋਂ 2 ਮਾਮਲੇ ਦਿੱਲੀ ਦੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News