ਇਕੱਠੀਆਂ ਚੋਣਾਂ ਕਰਵਾਉਣ ''ਤੇ 23 ਸਤੰਬਰ ਨੂੰ ਹੋਵੇਗੀ ਕਮੇਟੀ ਦੀ ਪਹਿਲੀ ਬੈਠਕ : ਰਾਮਨਾਥ ਕੋਵਿੰਦ
Saturday, Sep 16, 2023 - 05:42 PM (IST)
ਭੁਵਨੇਸ਼ਵਰ (ਭਾਸ਼ਾ)- ਦੇਸ਼ 'ਚ ਇਕੱਠੇ ਚੋਣਾਂ ਕਰਵਾਉਣ 'ਤੇ ਗੌਰ ਕਰਨ ਅਤੇ ਸਿਫ਼ਾਰਿਸ਼ਾਂ ਕਰਨ ਲਈ ਉੱਚ ਪੱਧਰੀ ਕਮੇਟੀ ਦੇ ਮੁਖੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਕਮੇਟੀ ਦੀ ਪਹਿਲੀ ਬੈਠਕ 23 ਸਤੰਬਰ ਨੂੰ ਹੋਵੇਗੀ। ਸਰਕਾਰ ਨੇ 2 ਸਤੰਬਰ ਨੂੰ ਲੋਕ ਸਭਾ, ਰਾਜ ਵਿਧਾਨ ਸਭਾਵਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਦੀਆਂ ਇਕੱਠੀਆਂ ਚੋਣਾਂ ਕਰਾਉਣ ਦੀ ਸੰਭਾਵਨਾ 'ਤੇ ਗੌਰ ਅਤੇ ਸਿਫ਼ਾਰਿਸ਼ ਕਰਨ ਲਈ 8 ਮੈਂਬਰੀ ਕਮੇਟੀ ਨੂੰ ਨੋਟੀਫਾਈ ਕੀਤਾ ਸੀ।
ਇਹ ਵੀ ਪੜ੍ਹੋ : 'ਇਕ ਦੇਸ਼, ਇਕ ਚੋਣ' ਦੀਆਂ ਤਿਆਰੀਆਂ 'ਚ ਲੱਗਣਗੇ 3 ਸਾਲ, 35 ਲੱਖ EVMs ਦੀ ਪਵੇਗੀ ਲੋੜ
ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਇੱਥੇ ਪੱਤਰਾਕਰਾਂ ਨੂੰ ਕਿਹਾ,''ਪਹਿਲੀ ਬੈਠਕ 23 ਸਤੰਬਰ ਨੂੰ ਹੋਵੇਗੀ।'' ਉਹ ਇਕ ਨਿੱਜੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ 'ਚ ਹਿੱਸਾ ਲੈਣ ਲਈ ਭੁਵਨੇਸ਼ਵਰ 'ਚ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8