ਨੌਜਵਾਨ ਨੇ ਲੜਕੀ ਦੀ ਪਹਿਲਾਂ ਬਣਾਈ ਅਸ਼ਲੀਲ ਵੀਡੀਓ, ਫਿਰ ਦਿੱਤਾ ਗੰਦੇ ਇਰਾਦਿਆਂ ਨੂੰ ਅੰਜਾਮ

Friday, Oct 13, 2017 - 06:06 PM (IST)

ਨੌਜਵਾਨ ਨੇ ਲੜਕੀ ਦੀ ਪਹਿਲਾਂ ਬਣਾਈ ਅਸ਼ਲੀਲ ਵੀਡੀਓ, ਫਿਰ ਦਿੱਤਾ ਗੰਦੇ ਇਰਾਦਿਆਂ ਨੂੰ ਅੰਜਾਮ

ਮਹੋਬਾ— ਉੱਤਰ ਪ੍ਰਦੇਸ਼ 'ਚ ਮਹੋਬਾ ਦੇ ਚਰਖਾਰੀ ਇਲਾਕੇ 'ਚ ਇਕ ਨੌਜਵਾਨ ਵੱਲੋਂ ਵਿਦਿਆਰਥਣ ਨੂੰ ਬਲੈਕਮੇਲ ਕਰਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੌਜਵਾਨ ਦੀ ਪੁਲਸ ਭਾਲ ਕਰ ਰਹੀ ਹੈ। ਪੁਲਸ ਅਧਿਕਾਰੀ ਐੱਨ. ਕੋਲਾਂਚੀ ਨੇ ਦੱਸਿਆ ਕਿ ਕੁਲਪਹਾੜ 'ਚ ਇਕ ਵਿਦਿਆਰਥਣ ਰੋਜ ਆਪਣੇ ਪਿੰਡ ਤੋਂ ਕਾਲਜ ਆਉਂਦੀ-ਜਾਂਦੀ ਸੀ। 
ਇਸ ਦੌਰਾਨ ਕਾਲਜ ਦੇ ਹੀ ਇਕ ਨੌਜਵਾਨ ਲਲਿਤ ਕਿਸ਼ੋਰ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਉਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀਆਂ। ਦੋਸ਼ੀ ਨੇ ਇਸ ਤੋਂ ਬਾਅਦ ਵਿਦਿਆਰਥਣ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ੀ ਨੇ ਇਕ ਦਿਨ ਜ਼ਬਰਦਸਤੀ ਲੜਕੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨੇ ਆਪਣੇ ਗੰਦੇ ਇਰਾਦਿਆਂ ਨੂੰ ਅੰਜਾਮ ਦਿੱਤਾ। ਦੋਸ਼ੀ ਨੇ ਲੜਕੀ ਨੂੰ ਪੁਲਸ ਕੋਲ ਇਸ ਦੀ ਸ਼ਿਕਾਇਤ ਕਰਨ 'ਤੇ ਲੜਕੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲਸ ਅਧਿਕਾਰੀ ਅਨੁਸਾਰ ਇਸ ਮਾਮਲੇ 'ਚ ਦੋਸ਼ੀ ਨੌਜਵਾਨ ਪਿਛਲੇ 11 ਅਕਤੂਬਰ ਨੂੰ ਆਪਣੇ ਮਹੋਬਾ ਲੈ ਗਿਆ। ਜਿੱਥੇ ਅਦਾਲਤ 'ਚ ਮੈਰਿਜ ਲਈ ਰਿਕਾਰਡ 'ਚ ਦਸਤਖਤ ਕਰਾ ਲੈਣ ਤੋਂ ਬਾਅਦ ਉਸ ਸਮੇਂ ਜ਼ਬਰਦਸਤੀ ਕਾਨਪੁਰ  ਲੈ ਜਾਣ ਦਾ ਯਤਨ ਕਰ ਰਿਹਾ ਸੀ।
ਪੀੜਤ ਵਿਦਿਆਰਥਣ ਕਿਸੇ ਤਰ੍ਹਾਂ ਨੌਜਵਾਨ ਦੇ ਸ਼ਿਕੰਜੇ ਚੋਂ ਆਪਣੇ ਆਪ ਨੂੰ ਛੁਡਾ ਕੇ ਆਪਣੇ ਘਰ ਪਹੁੰਚੀ। ਪੀੜਤ ਵਿਦਿਆਰਥਣ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਨੌਜਵਾਨ ਲਲਿਤ ਕਿਸ਼ੋਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥਣ ਨੂੰ ਮੈਡੀਕਲ ਚੈੱਕਅੱਪ ਲਈ ਭੇਜਿਆ ਗਿਆ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ। ਪੁਲਸ ਉਸ ਦੀ ਗ੍ਰਿਫਤਾਰੀ ਦੇ ਯਤਨ ਕਰ ਰਹੀ ਹੈ।


Related News