ਪਾਕਿ ਲਈ ਸੁਰੱਖਿਆ ਦੀ ਪਹਿਲੀ ਲਾਈਨ ਹੈ ਕਸ਼ਮੀਰ : ਇਮਰਾਨ ਖਾਨ

08/21/2019 1:25:40 AM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਆਖਿਆ ਕਿ ਪਾਕਿਸਤਾਨ ਲਈ ਕਸ਼ਮੀਰ ਸੁਰੱਖਿਆ ਦੀ ਪਹਿਲੀ ਲਾਈਨ ਹੈ। ਉਨ੍ਹਾਂ ਦੀ ਕੈਬਨਿਟ ਨੇ ਇਹ ਫੈਸਲਾ ਲਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਜਦੋਂ ਸੰਯੁਕਤ ਰਾਸ਼ਟਰ ਮਹਾ ਸਭਾ ਨੂੰ ਸੰਬੋਧਿਤ ਕਰਨਗੇ ਤਾਂ ਉਦੋਂ ਪਾਕਿਸਤਾਨ ਕਸ਼ਮੀਰ ਦੀ ਸਥਿਤੀ ਸਾਹਮਣੇ ਰਖੇਗਾ।

ਖਾਨ ਦੀ ਅਗਵਾਈ 'ਚ ਮੰਗਲਵਾਰ ਨੂੰ ਹੋਈ ਕੈਬਨਿਟ ਦੀ ਬੈਠਕ ਤੋਂ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸੂਚਨਾ ਮਾਮਲਿਆਂ ਦੀ ਮੁੱਖ ਸਹਾਇਕ ਫਿਰਦੌਸ਼ ਆਸ਼ਿਕ ਅਵਾਨ ਨੇ ਆਖਿਆ ਹੈ ਕਿ ਕੈਬਨਿਟ ਦੀ ਬੈਠਕ ਦੌਰਾਨ ਖਾਨ ਨੇ ਜ਼ੋਰ ਦਿੱਤਾ ਕਿ ਕਸ਼ਮੀਰ ਪਾਕਿਸਤਾਨ ਦੇ ਲਈ ਸੁਰੱਖਿਆ ਦੀ ਪਹਿਲੀ ਲਾਈਨ ਹੈ। ਉਨ੍ਹਾਂ ਆਖਿਆ ਕਿ ਮੋਦੀ 27 ਸਤੰਬਰ ਨੂੰ ਖਾਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਹਾ ਸਭਾ ਨੂੰ ਸੰਬੋਧਿਤ ਕਰਨਗੇ।


Khushdeep Jassi

Content Editor

Related News