ਦੇਸ਼ 'ਚ ਪਹਿਲੇ ਇੰਡੀਗੋ ਏਅਰਲਾਇੰਸ ਕਰਮਚਾਰੀ ਦੀ ਕੋਰੋਨਾ ਕਾਰਣ ਮੌਤ
Saturday, Apr 11, 2020 - 11:59 PM (IST)
ਮੁੰਬਈ — ਇੰਡੀਗੋ ਏਅਰਲਾਇੰਸ ਨੇ ਸ਼ਨੀਵਾਰ ਨੂੰ ਕਿਹਾ ਕਿ ਚੇਨਈ 'ਚ ਉਸ ਦੇ ਇਕ ਕਰਮਚਾਰੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਏਅਰਲਾਈਨ ਨੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਉਕਤ ਕਰਮਚਾਰੀ ਏਅਰਕ੍ਰਾਫਟ ਮੈਂਟੇਨੇਂਸ ਇੰਜੀਨੀਅਰ ਸਨ ਅਤੇ ਉਨ੍ਹਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਨ੍ਹਾਂ ਦੀ ਉਮਰ 55 ਤੋਂ 60 ਸਾਲ ਦੇ ਕਰੀਬ ਸੀ।
ਪੜ੍ਹੋ ਇਹ ਖਾਸ ਖਬਰ : ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ
ਏਅਰਲਾਈਨ ਦੇ ਬੁਲਾਰੇ ਨੇ ਦੱਸਿਆ, ਚੇਨਈ 'ਚ ਹੋਈ ਸਾਥੀ ਦੀ ਮੌਤ
ਏਅਰਲਾਈਨ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਦੱਸਿਆ, 'ਅਸੀਂ ਚੇਨਈ 'ਚ ਆਪਣੇ ਸਾਥੀ ਦੀ ਕੋਵਿਡ-19 ਤੋਂ ਪੀੜਤ ਕਾਰਣ ਮੌਤ ਨਾਲ ਬਹੁਤ ਦੁਖੀ ਹਾਂ।' ਇਹ ਦੇਸ਼ 'ਚ ਹਵਾਬਾਜੀ ਖੇਤਰ ਦੇ ਕਿਸੇ ਕਰਮਚਾਰੀ ਦੀ ਕੋਵਿਡ-19 ਤੋਂ ਪੀੜਤ ਹੋਣ ਕਾਰਣ ਮੌਤ ਦਾ ਪਹਿਲਾ ਮਾਮਲਾ ਹੈ। ਬੁਲਾਰੇ ਮੁਤਾਬਕ, 'ਇੰਡੀਗੋ 'ਚ ਸਾਡੇ ਸਾਰਿਆਂ ਲਈ ਇਹ ਕਾਫੀ ਦੁਖਦ ਪਲ ਹੈ ਅਤੇ ਇਸ ਦੁੱਖ ਦੀ ਘੜੀ 'ਚ ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਅਪੀਲ ਕਰਦੇ ਹਾਂ ਕਿ ਸਾਡੇ ਸਾਥੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।'
ਪੜ੍ਹੋ ਇਹ ਖਾਸ ਖਬਰ : ਕੋਰੋਨਾ 'ਤੇ ਕੰਮ ਕਰ ਰਹੀ ਚੀਫ ਸਾਇੰਟਿਸਟ ਨੇ ਦਿੱਤੀ ਚਿਤਾਵਨੀ, ਸ਼ਾਇਦ ਕਦੇ ਨਾ ਮਿਲੇ ਵੈਕਸੀਨ