ਮਿਜ਼ੋਰਮ ਤੋਂ ਦੁਬਈ ਭੇਜੀ ਗਈ ਅਨਾਨਾਸ ਦੀ ਪਹਿਲੀ ਖੇਪ

Sunday, Aug 21, 2022 - 03:48 PM (IST)

ਮਿਜ਼ੋਰਮ ਤੋਂ ਦੁਬਈ ਭੇਜੀ ਗਈ ਅਨਾਨਾਸ ਦੀ ਪਹਿਲੀ ਖੇਪ

ਆਈਜੋਲ (ਭਾਸ਼ਾ)- ਮਿਜ਼ੋਰਮ ’ਚ ਉਗਾਏ ਗਏ ਅਨਾਨਾਸ ਨੂੰ ਪਹਿਲੀ ਵਾਰ ਦੁਬਈ ਐਕਸਪੋਰਟ ਕੀਤਾ ਗਿਆ ਹੈ। ਪਹਿਲੀ ਖੇਪ ਦੇ ਤੌਰ ’ਤੇ 230 ਕਿਲੋਗ੍ਰਾਮ ਅਨਾਨਾਲ ਸ਼ੁੱਕਰਵਾਰ ਨੂੰ ਦੁਬਈ ਲਈ ਰਵਾਨਾ ਕੀਤਾ ਗਿਆ। ਮਿਜ਼ੋਰਮ ਦੇ ਉੱਪ-ਮੁੱਖ ਮੰਤਰੀ ਤਾਨਲੁਈਆ ਨੇ ਅਨਾਨਾਸ ਦੀ ਇਸ ਬਰਾਮਦ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਉਗਾਏ ਗਏ ਅਨਾਨਾਸ ਨੂੰ ਕਤਰ ਦੀ ਰਾਜਧਾਨੀ ਦੋਹਾ ’ਚ ਅਤੇ ਬਹਿਰੀਨ ਵੀ ਭੇਜਣ ਦੀ ਤਿਆਰੀ ਚੱਲ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਖਾਜਾਲ ਜ਼ਿਲੇ ਦੇ ਸੈਲਹਾਕ ਪਿੰਡ ਦੇ ਕਿਸਾਨਾਂ ਨੇ ਅਨਾਨਾਸ ਦੀ ਖੇਤੀ ਕੀਤੀ ਹੈ। ਉਸ ’ਚੋਂ 230 ਕਿਲੋਗ੍ਰਾਮ ਅਨਾਨਾਸ ਦੀ ਖੇਪ ਨੂੰ ਦੁਬਈ ਰਵਾਨਾ ਕੀਤਾ ਗਿਆ। ਸੂਬੇ ਦੇ ਬਾਗਵਾਨੀ ਵਿਕਾਸ ਬੋਰਡ ਉੱਪ-ਪ੍ਰਧਾਨ ਐੱਫ. ਲਾਲਨਨਮਾਵੀਆ ਨੇ ਇਸ ਨੂੰ ਮਿਜ਼ੋਰਮ ਦੇ ਇਤਿਹਾਸ ’ਚ ਇਕ ਵੱਡੀ ਪ੍ਰਾਪਤੀ ਦੱਸਿਆ। ਬਾਗਵਾਨੀ ਵਿਭਾਗ ’ਚ ਸਕੱਤਰ ਦੇ ਲਲਥਮਮਾਵੀਆ ਨੇ ਦੱਸਿਆ ਕਿ ਸੈਲਹਾਕ ਤੋਂ ਹੋਰ 900 ਕਿਲੋ ਅਨਾਨਾਸ ਨੂੰ ਦੁਬਈ ਭੇਜਿਆ ਜਾਵੇਗਾ। ਇਸ ਤੋਂ ਇਲਾਵਾ 740-740 ਕਿਲੋ ਦੀ ਖੇਪ ਛੇਤੀ ਹੀ ਕਤਰ ਅਤੇ ਬਹਿਰੀਨ ਵੀ ਭੇਜੀ ਜਾਵੇਗੀ।


author

DIsha

Content Editor

Related News