ਕੇਰਲ ''ਚ ਸਾਹਮਣੇ ਆਇਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ, ਜਾਣੋਂ ਕੀ ਹਨ ਇਸਦੇ ਲੱਛਣ?

Friday, Jul 09, 2021 - 01:21 AM (IST)

ਕੇਰਲ ''ਚ ਸਾਹਮਣੇ ਆਇਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ, ਜਾਣੋਂ ਕੀ ਹਨ ਇਸਦੇ ਲੱਛਣ?

ਤੀਰੂਵਨੰਤਪੁਰਮ - ਇੱਕ ਪਾਸੇ ਦੇਸ਼ ਕੋਰੋਨਾ ਵਾਇਰਸ ਤੋਂ ਜੂਝ ਰਿਹਾ ਹੈ ਤਾਂ ਦੂਜੇ ਪਾਸੇ ਹੁਣ ਕੇਰਲ ਵਿੱਚ ਜ਼ੀਕਾ ਵਾਇਰਸ ਨੇ ਵੀ ਦਸਤਕ ਦੇ ਦਿੱਤੀ ਹੈ। ਕੇਰਲ ਵਿੱਚ ਵੀਰਵਾਰ ਨੂੰ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਦੱਸਿਆ ਕਿ 24 ਸਾਲ ਦੀ ਗਰਭਵਤੀ ਜਨਾਨੀ ਪੀੜਤ ਪਾਈ ਗਈ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਤੀਰੂਵਨੰਤਪੁਰਮ ਦੇ 19 ਲੋਕਾਂ ਦੇ ਸੈਂਪਲ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਭੇਜੇ ਗਏ ਹਨ ਅਤੇ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ ਡਾਕਟਰਾਂ ਅਤੇ ਹੈਲਥ ਵਰਕਰਾਂ ਸਮੇਤ 13 ਲੋਕਾਂ ਦੇ ਪੀੜਤ ਹੋਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ- ਮਾਂ ਦੀ ਹੱਤਿਆ ਕਰ ਕੇ ਦਿਲ ਪਕਾ ਕੇ ਖਾਧਾ, ਦੋਸ਼ੀ ਨੂੰ ਮੌਤ ਦੀ ਸਜ਼ਾ

ਜਾਣਕਾਰੀ ਮੁਤਾਬਕ, ਪੀੜਤ ਜਨਾਨੀ ਤੀਰੂਵਨੰਤਪੁਰਮ ਜ਼ਿਲ੍ਹੇ ਦੇ ਪਾਰਸਲੇਨ ਦੀ ਰਹਿਣ ਵਾਲੀ ਹੈ। ਉਸਦਾ ਇੱਥੇ  ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਨੇ 7 ਜੁਲਾਈ ਨੂੰ ਹੀ ਬੱਚੇ ਨੂੰ ਜਨਮ ਦਿੱਤਾ ਹੈ। ਜਨਾਨੀ ਨੂੰ ਬੁਖਾਰ, ਸਿਰਦਰਦ ਅਤੇ ਸਰੀਰ 'ਤੇ ਲਾਲ ਨਿਸ਼ਾਨ ਪੈਣ ਤੋਂ ਬਾਅਦ 28 ਜੂਨ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਟੈਸਟ ਤੋਂ ਬਾਅਦ ਜਨਾਨੀ ਵਿੱਚ ਜ਼ੀਕਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਜਨਾਨੀ ਦੀ ਹਾਲਤ ਹੁਣ ਸਥਿਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News