ਚੀਨ ''ਚ ਫੈਲੇ ਵਾਇਰਸ ਦੀ ਭਾਰਤ ''ਚ ਦਸਤਕ, ਸਾਹਮਣੇ ਆਇਆ ਪਹਿਲਾ ਕੇਸ
Monday, Jan 06, 2025 - 09:54 AM (IST)
ਬੈਂਗਲੁਰੂ- ਦੁਨੀਆ ਭਰ ਨੂੰ ਦਹਿਲਾ ਚੁੱਕੀ ਕੋਵਿਡ-19 (ਕੋਰੋਨਾ ਮਹਾਮਾਰੀ) ਤੋਂ ਬਾਅਦ ਹੁਣ ਚੀਨ 'ਚ HMPV ਨਾਂ ਦੇ ਵਾਇਰਸ ਦੇ ਦਸਤਕ ਦਿੱਤੀ ਹੈ। ਹੁਣ ਭਾਰਤ ਵਿਚ ਇਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਬੈਂਗਲੁਰੂ ਦੇ ਇਕ ਹਸਪਤਾਲ ਵਿਚ 8 ਮਹੀਨੇ ਦੀ ਬੱਚੀ HMPV ਵਾਇਰਸ ਮਿਲਿਆ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੈਬ ਵਿਚ ਟੈਸਟ ਨਹੀਂ ਕੀਤਾ ਹੈ। ਇਕ ਪ੍ਰਾਈਵੇਟ ਹਸਪਤਾਲ ਵਿਚ ਇਸ ਮਾਮਲੇ ਦੀ ਰਿਪੋਰਟ ਆਈ ਹੈ।
ਦੱਸ ਦੇਈਏ ਕਿ HMPV ਵਾਇਰਸ ਆਮ ਤੌਰ 'ਤੇ ਬੱਚਿਆਂ ਵਿਚ ਹੀ ਹੁੰਦਾ ਹੈ। ਇਸ ਵਾਇਰਸ ਦਾ ਸਟ੍ਰੇਨ ਕੀ ਹੈ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਵਿਚ ਸਾਹ ਲੈਣ ਵਿਚ ਮੁਸ਼ਕਲ ਅਤੇ ਫਲੂ ਵਰਗੇ ਲੱਛਣ ਦੇਖੇ ਜਾਂਦੇ ਹਨ।