ਬੈਂਗਲੁਰੂ ''ਚ 27 ਸਾਲਾ ਮਹਿਲਾ ਨੂੰ ਕੁਝ ਮਹੀਨੇ ਬਾਅਦ ਫਿਰ ਤੋਂ ਹੋਇਆ ਕੋਰੋਨਾ
Tuesday, Sep 08, 2020 - 01:14 AM (IST)
ਬੈਂਗਲੁਰੂ - ਇਕ ਪਾਸੇ ਜਿੱਥੇ ਕੋਰੋਨਾ ਨਾਲ ਮਰੀਜ਼ ਠੀਕ ਹੋ ਰਹੇ ਹਨ, ਉਥੇ ਹੀ ਇਸ ਖਤਰਨਾਕ ਵਾਇਰਸ ਨਾਲ ਮਰੀਜ਼ਾਂ ਦੇ ਦੁਬਾਰਾ ਇਨਫੈਕਿਟਡ ਹੋਣ ਦਾ ਖਤਰਾ ਵੀ ਵੱਧ ਰਿਹਾ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਇਕ 27 ਸਾਲਾ ਮਹਿਲਾ ਨੇ ਕੋਰੋਨਾ ਵਾਇਰਸ ਨਾਲ ਜੰਗ ਜਿੱਤ ਲਈ ਸੀ, ਪਰ ਕੁਝ ਮਹੀਨੇ ਬਾਅਦ ਫਿਰ ਤੋਂ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਅਜਿਹੇ ਵਿਚ ਕਰਨਾਟਕ ਵਿਚ ਸਥਿਤੀ ਨੂੰ ਕੰਟਰੋਲ ਕਰਨ ਲਈ ਸਿਹਤ ਮੰਤਰੀ ਡਾ. ਸੁਧਾਕਰ ਨੇ ਮਾਹਰਾਂ ਦੀ ਟੀਮ ਨਾਲ ਮੀਟਿੰਗ ਬੁਲਾਈ ਹੈ।
ਭਾਰਤ ਦੇ ਕੋਰੋਨਾ ਕੈਪਿਟਲ ਬਣਨ 'ਤੇ ਜਵਾਬ ਦੇਣ ਪ੍ਰਧਾਨ ਮੰਤਰੀ : ਕਾਂਗਰਸ
ਕਾਂਗਰਸ ਨੇ ਕਿਹਾ ਕਿ ਭਾਰਤ ਦੁਨੀਆ ਦਾ 'ਕੋਰੋਨਾ ਕੈਪਿਟਲ' ਬਣ ਗਿਆ ਹੈ ਅਤੇ ਇਸ ਨਾਲ ਕਾਰਗਰ ਢੰਗ ਨਾਲ ਨਜਿੱਠਣ ਵਿਚ ਅਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਰਕਾਰ ਨੂੰ ਇਹ ਸਵਾਲ ਵੀ ਕੀਤਾ ਕਿ ਕੋਰੋਨਾ 'ਤੇ ਕਾਬੂ ਕਿਵੇਂ ਪਾਇਆ ਜਾਵੇਗਾ ਅਤੇ ਡੁੱਬਦੀ ਅਰਥਵਿਵਸਥਾ ਨੂੰ ਕਿਵੇਂ ਉਬਾਰਿਆ ਜਾਵੇਗਾ? ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਮਹਾਂਭਾਰਤ ਦੀ ਜੰਗ 18 ਦਿਨ ਚੱਲੀ ਸੀ। ਕੋਰੋਨਾ ਨਾਲ ਜੰਗ ਜਿੱਤਣ ਵਿਚ 21 ਦਿਨ ਲੱਗਣਗੇ। 166 ਦਿਨ ਬਾਅਦ ਵੀ ਸਮੁੱਚੇ ਦੇਸ਼ ਵਿਚ 'ਕੋਰੋਨਾ ਮਹਾਂਮਾਰੀ ਦੀ ਮਹਾਭਾਰਤ' ਛਿੜੀ ਹੈ, ਲੋਕ ਮਰ ਰਹੇ ਹਨ, ਪਰ ਮੋਦੀ ਜੀ ਮੋਰ ਨੂੰ ਦਾਣਾ ਖਵਾ ਰਹੇ ਹਨ। ਕੋਰੋਨਾ ਨਾਲ ਜੰਗ ਤਾਂ ਜਾਰੀ ਹੈ, ਪਰ ਸੇਨਾਪਤੀ ਨਦਾਰਦ ਹੈ।