ਅਯੁੱਧਿਆ 'ਚ ਨਵੀਂ ਮਸੀਤ ਲਈ ਮੱਕਾ ਤੋਂ ਮੁੰਬਈ ਪਹੁੰਚੀ ਪਹਿਲੀ ਖ਼ਾਸ ਇੱਟ, ਸੋਨੇ ਨਾਲ ਲਿਖਿਆ ਹਨ 'ਆਯਤਾਂ'

Thursday, Feb 08, 2024 - 03:17 PM (IST)

ਅਯੁੱਧਿਆ 'ਚ ਨਵੀਂ ਮਸੀਤ ਲਈ ਮੱਕਾ ਤੋਂ ਮੁੰਬਈ ਪਹੁੰਚੀ ਪਹਿਲੀ ਖ਼ਾਸ ਇੱਟ, ਸੋਨੇ ਨਾਲ ਲਿਖਿਆ ਹਨ 'ਆਯਤਾਂ'

ਮੁੰਬਈ- ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਹੁਣ ਮਸੀਤ ਬਣਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਅਯੁੱਧਿਆ 'ਚ ਬਣਨ ਵਾਲੀ ਮਸੀਤ ਦੀ ਨੀਂਹ ਲਈ ਪਹਿਲੀ ਇੱਟ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਦੀ ਪਵਿੱਤਰ ਯਾਤਰਾ ਤੋਂ ਬਾਅਦ ਬੁੱਧਵਾਰ ਨੂੰ ਮੁੰਬਈ ਪਹੁੰਚੀ। ਮੁੰਬਈ ਦੇ ਭੱਠੇ 'ਚ ਪਕਾਈ ਗਈ ਇੱਟ ਨੂੰ ਇੱਥੇ ਵਾਪਸ ਲਿਆਉਣ ਤੋਂ ਪਹਿਲਾਂ ਮੱਕਾ 'ਚ ਪਵਿੱਤਰ ਆਬ-ਏ-ਜ਼ਮ-ਜ਼ਮ ਅਤੇ ਮਦੀਨਾ 'ਚ ਇਤਰ 'ਚ 'ਗੁਸਲ (ਧੋਣ) ਲਈ ਭੇਜਿਆ ਗਿਆ ਸੀ।

ਅਪ੍ਰੈਲ 'ਚ ਪਹੁੰਚੇਗੀ ਅਯੁੱਧਿਆ

ਇਹ ਇੱਟ ਲਗਭਗ ਅਪ੍ਰੈਲ ਦੇ ਅੱਧ 'ਚ ਅਯੁੱਧਿਆ ਦੇ ਧੰਨੀਪੁਰ ਪਿੰਡ 'ਚ ਪੈਗੰਬਰ ਮੁਹੰਮਦ ਦੇ ਸਨਮਾਨ 'ਚ ਨਵੀਂ ਮਸੀਤ ਮੁਹੰਮਦ ਬਿਨ ਅਬਦੁੱਲ੍ਹਾ ਮਸੀਤ ਤਕ ਪਹੁੰਚਣ ਵਾਲੀ ਹੈ। ਇੱਟ ਦੀ ਸ਼ੁੱਭ ਯਾਤਰਾ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਦੇ ਮੈਂਬਰ ਅਤੇ ਮੁਹੰਮਦ ਬਿਨ ਅਬਦੁੱਲ੍ਹਾ ਮਸੀਤ ਵਿਕਾਸ ਕਮੇਟੀ ਦੇ ਪ੍ਰਧਾਨ ਹਾਜੀ ਅਰਫ਼ਾਤ ਸ਼ੇਖ ਦੇ ਘਰੋਂ ਸ਼ੁਰੂ ਹੋਵੇਗੀ, ਜੋ ਤਿਆਰੀਆਂ ਦੀ ਦੇਖਰੇਖ ਕਰ ਰਹੇ ਹਨ। ਸ਼ੇਖ ਨੇ ਕਿਹਾ ਕਿ ਨਵੀਂ ਮਸੀਤ ਅਤੇ ਉਸਦੇ ਆਲੇ-ਦੁਆਲੇ ਦੀ ਸੰਸਥਾ ਭਾਰਤ 'ਚ ਪ੍ਰਾਰਥਨਾ ਅਤੇ ਉਪਚਾਰ ਦਾ ਇਕ ਮਹੱਤਵਪੂਰਨ ਕੇਂਦਰ ਹੋਵੇਗੀ। ਇਸਦਾ ਨਿਰਮਾਣ ਅਤੇ ਨਵੀਨੀਕਰਣ ਅੱਲ੍ਹਾ ਦੀ ਕਿਰਪਾ ਨਾਲ ਹੋਵੇਗਾ ਅਤੇ ਇਹ ਤਾਜ ਮਹਿਲ ਦੀ ਤਰ੍ਹਾਂ ਦੀ ਸੁੰਦਰਤਾ ਵਾਂਗ ਵਿਸ਼ਵ ਪੱਧਰ 'ਤੇ ਮਹੱਤਵਪੂਰਨ ਸਮਾਰਕ ਸਾਬਿਤ ਹੋਵੇਗਾ। 

ਇਸਲਾਮ ਦੇ 5 ਸਿੱਧਾਂਤਾਂ ਦੇ ਆਧਾਰ 'ਤੇ ਬਣਾਈ ਜਾਵੇਗੀ ਮਸੀਤ

ਨਵੀਂ ਮਸੀਤ ਨੂੰ 'ਵਿਸ਼ੇਸ਼' ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਭਾਰਤ 'ਚ ਬਣਨ ਵਾਲੀ ਪਹਿਲੀ ਮਸੀਤ ਹੈ, ਜੋ ਇਸਲਾਮ ਦੇ 5 ਸਿਧਾਂਤਾਂ ਦੇ ਆਧਾਰ 'ਤੇ ਬਣਾਈ ਜਾਵੇਗੀ, ਜਿਸ ਲਈ 5 ਪ੍ਰਤੀਕਾਤਮਕ ਮੀਨਾਰ ਬਣਾਏ ਜਾਣਗੇ, ਜੋ 11 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੋਂ ਨਜ਼ਰ ਆਉਣਗੇ। ਸ਼ੇਖ ਨੇ ਕਿਹਾ ਕਿ ਇਸ ਤੋਂ ਇਲਾਵਾ, ਪਵਿੱਤਰ ਕੁਰਾਨ ਦੀ ਦੁਨੀਆ ਦੀ ਸਭ ਤੋਂ ਵੱਡੀ ਕਾਪੀ, ਜੋ ਕਿ 21 ਫੁੱਟ ਲੰਬੀ ਹੋਵੇਗੀ, ਇਸ ਮਸੀਤ ਵਿੱਚ ਰੱਖੀ ਜਾਵੇਗੀ।

ਕਾਲੀ ਮਿੱਟੀ ਤੋਂ ਬਣਾਈ ਗਈ ਇੱਟ

ਇਹ ਇੱਟ ਮੁੰਬਈ ਦੀ ਕਾਲੀ ਮਿੱਟੀ ਤੋਂ ਬਣਾਈ ਗਈ ਹੈ, ਜਿਸ ਨੂੰ ਪਵਿੱਤਰ ਕੁਰਾਨ ਦੇ ਸ਼ਿਲਾਲੇਖਾਂ ਨਾਲ ਸਜਾਇਆ ਗਿਆ ਹੈ। ਇਸ ਉੱਤੇ ਸੋਨੇ ਦੀਆਂ ‘ਆਯਤਾਂ’ ਲਿਖੀਆਂ ਹੋਈਆਂ ਹਨ। ਮੁੰਬਈ ਤੋਂ ਅਯੁੱਧਿਆ ਤੱਕ ਦੀ ਇੱਟ ਦੀ ਇਸ ਯਾਤਰਾ 'ਚ ਵਿਸ਼ਾਲ ਪ੍ਰਦਰਸ਼ਨ ਅਤੇ ਜਲੂਸ ਹੋਣਗੇ, ਜੋ ਕਿ ਕੁਰਲਾ ਉਪਨਗਰ ਤੋਂ ਸ਼ੁਰੂ ਹੋ ਕੇ ਮੁਲੁੰਡ ਤੱਕ ਹੋਣਗੇ ਅਤੇ ਫਿਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਤਕ ਜਾਵੇਗਾ। ਰਹਰ 300 ਕਿਲੋਮੀਟਰ ਦੀ ਦੂਰੀ 'ਤੇ ਲੋਕਾਂ ਦੀ ਨਮਾਜ਼ ਅਤੇ ਸਤਿਕਾਰ ਲਈ ਰਸਤੇ ਵਿਚ ਰੁਕਣ ਦਾ ਪ੍ਰਬੰਧ ਹੋਵੇਗਾ। ਸੂਫੀ ਸੰਤ ਸਰਕਾਰ ਪੀਰ ਆਦਿਲ ਦੇ ਵੰਸ਼ਜ ਨੂੰ ਭਾਰਤੀ ਮੁਸਲਮਾਨਾਂ ਦੇ ਅੰਦਰ ਸ਼ਮੂਲੀਅਤ ਅਤੇ ਏਕਤਾ ਦੇ ਪ੍ਰਤੀਕ, ਬਹੁਤ ਸਾਰੇ ਅਤੇ ਵਿਭਿੰਨ ਇਸਲਾਮੀ ਸੰਪਰਦਾਵਾਂ ਦੇ ਪ੍ਰਤੀਨਿਧਾਂ ਦੇ ਨਾਲ ਪਹਿਲੀ ਇੱਟ ਚੁੱਕਣ ਦਾ ਸਨਮਾਨ ਪ੍ਰਾਪਤ ਹੋਵੇਗਾ।

ਬਾਬਰੀ ਮਸਜ਼ਿੱਦ ਤੋਂ ਚਾਰ ਗੁਣਾ ਵੱਡੀ ਹੋਵੇਗੀ ਨਵੀਂ ਮਸੀਤ

ਨਵੀਂ ਮਸੀਤ ਪੂਰੀ ਪਾਰਦਰਸ਼ਤਾ ਲਈ ਇਕ QR ਕੋਡ ਨਾਲ 29 ਫਰਵਰੀ ਨੂੰ ਆਪਣੀ ਨਵੀਂ ਵੈੱਬਸਾਈਟ ਲਾਂਚ ਕਰੇਗੀ ਅਤੇ ਮਸੀਤ ਕੰਪਲੈਕਸ ਦੇ ਅੰਦਰ ਪ੍ਰੋਜੈਕਟਾਂ ਲਈ ਦਾਨ ਸਵੀਕਾਰ ਕਰੇਗੀ। ਇਨ੍ਹਾਂ ਵਿਚ ਇਕ ਕੈਂਸਰ ਹਸਪਤਾਲ, ਇਕ ਕਾਲਜ, ਇਕ ਸੀਨੀਅਰ ਸਿਟੀਜ਼ਨ ਹੋਮ ਅਤੇ ਨਵੀਂ ਮਸੀਤ ਦੇ ਕੋਲ ਇਕ ਸ਼ਾਕਾਹਾਰੀ ਰਸੋਈ ਸ਼ਾਮਲ ਹੋਵੇਗੀ। ਇਹ ਮਸੀਤ ਪਿਛਲੀ ਬਾਬਰੀ ਮਸਜ਼ਿੱਦ ਤੋਂ ਚਾਰ ਗੁਣਾ ਵੱਡੀ ਹੋਵੇਗੀ, ਜਿਸ ਨੂੰ ਦਸੰਬਰ 1992 ਵਿਚ ਢਾਹ ਦਿੱਤਾ ਗਿਆ ਸੀ।


author

Rakesh

Content Editor

Related News