ਬੈਂਗਲੁਰੂ 'ਚ ਪਹਿਲੇ 3ਡੀ ਡਾਕਘਰ ਦਾ ਉਦਘਾਟਨ, PM ਮੋਦੀ ਨੇ ਕਿਹਾ- ਹਰ ਭਾਰਤੀ ਨੂੰ ਹੋਵੇਗਾ ਮਾਣ

Friday, Aug 18, 2023 - 03:52 PM (IST)

ਬੈਂਗਲੁਰੂ (ਭਾਸ਼ਾ)- ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੈਂਗਲੁਰੂ 'ਚ 3ਡੀ ਪ੍ਰਿੰਟਿੰਗ ਤਕਨੀਕ ਨਾਲ ਬਣੇ ਭਾਰਤ ਦੇ ਪਹਿਲੇ ਡਾਕਘਰ ਦਾ ਉਦਘਾਟਨ ਕੀਤਾ। ਡਾਕ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਕੈਂਬ੍ਰਿਜ ਲੇਆਊਟ 'ਚ 1,021 ਵਰਗ ਫੁੱਟ ਖੇਤਰ 'ਚ ਬਣੇ ਡਾਕ ਘਰ ਦੇ ਉਦਘਾਟਨ ਤੋਂ ਬਾਅਦ ਉੱਥੇ ਕੰਮਕਾਜ ਸ਼ੁਰੂ ਜਾਵੇਗਾ। ਡਾਕ ਅਧਿਕਾਰੀਆਂ ਅਨੁਸਾਰ, ਇਸ ਡਾਕ ਘਰ ਦਾ ਨਿਰਮਾਣ ਲਾਰਸਨ ਐਂਡ ਟੂਬਰੋ ਲਿਮਟਿਡ ਨੇ ਕੀਤਾ ਹੈ, ਜਦੋਂ ਕਿ ਆਈ.ਟੀ.ਆਈ. ਮਦਰਾਸ ਨੇ ਇਸ ਲਈ ਤਕਨੀਕੀ ਮਾਰਗਦਰਸ਼ਨ ਕੀਤਾ।

PunjabKesari

ਉੱਥੇ ਹੀ ਭਾਰਤ ਦੇ ਪਹਿਲੇ 3ਡੀ ਡਾਕਘਰ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦੇਸ਼ ਦੇ ਨਵਾਚਾਰ ਅਤੇ ਤਰੱਕੀ ਦੇ ਪ੍ਰਮਾਣ ਹੋਣ ਦੇ ਨਾਲ ਹੀ ਆਤਮਨਿਰਭਰ ਭਾਰਤ ਦੀ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਹਰ ਭਾਰਤੀ ਨੂੰ ਬੈਂਗਲੁਰੂ ਦੇ ਕੈਂਬ੍ਰਿਜ ਲੇਆਊਟ 'ਚ ਭਾਰਤ ਦਾ ਪਹਿਲਾ 3ਡੀ ਡਾਕਘਰ ਦੇਖ ਕੇ ਮਾਣ ਹੋਵੇਗਾ।'' ਉਨ੍ਹਾਂ ਕਿਹਾ,''ਇਹ ਸਾਡੇ ਦੇਸ਼ ਦੇ ਨਵਾਚਾਰ ਅਤੇ ਤਰੱਕੀ ਦਾ ਇਕ ਪ੍ਰਮਾਣ ਹੈ, ਇਹ ਆਤਮਨਿਰਭਰ ਭਾਰਤ ਦੀ ਭਾਵਨਾ ਦਾ ਵੀ ਪ੍ਰਤੀਕ ਹੈ।'' ਪੀ.ਐੱਮ. ਮੋਦੀ ਨੇ ਲਿਖਿਆ,''ਉਨ੍ਹਾਂ ਲੋਕਾਂ ਨੂੰ ਵਧਾਈ, ਜਿਨ੍ਹਾਂ ਨੇ ਡਾਕਘਰ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ।''

PunjabKesari

ਉਦਘਾਟਨ ਤੋਂ ਬਾਅਦ ਵੈਸ਼ਨਵ ਨੇ ਕਿਹਾ,''ਵਿਕਾਸ ਦੀ ਭਾਵਨਾ, ਆਪਣੀ ਤਕਨੀਕ ਵਿਕਸਿਤ ਕਰਨ ਦੀ ਭਾਵਨਾ, ਕੁਝ ਅਜਿਹਾ ਕਰਨ ਦੀ ਭਾਵਨਾ ਜਿਸ ਨੂੰ ਪਹਿਲੇ ਦੇ ਸਮੇਂ 'ਚ ਅਸੰਭਵ ਮੰਨਿਆ ਜਾਂਦਾ ਸੀ- ਇਹੀ ਇਸ ਸਮੇਂ ਦੀ ਪਰਿਭਾਸ਼ਿਤ ਵਿਸ਼ੇਸ਼ਤਾ ਹੈ।'' ਡਾਕ ਘਰ ਦਾ ਪੂਰੀ ਨਿਰਮਾਣ ਗਤੀਵਿਧੀ 45 ਦਿਨਾਂ 'ਚ ਪੂਰੀ ਕੀਤੀ ਗਈ। ਰਵਾਇਤੀ ਤਰੀਕੇ ਨਾਲ ਇਸ ਨੂੰ ਬਣਾਉਣ 'ਚ ਲਗਭਗ 6 ਤੋਂ 8 ਮਹੀਨੇ ਲੱਗ ਜਾਂਦੇ। ਲਾਗਤ ਅਤੇ ਸਮੇਂ ਦੀ ਬਚਤ 3ਡੀ-ਕੰਕ੍ਰੀਟ ਪ੍ਰਿੰਟਿੰਗ ਤਕਨੀਕ ਨੂੰ ਰਵਾਇਤੀ ਭਵਨ ਨਿਰਮਾਣ ਪ੍ਰਣਾਲੀ ਦਾ ਇਕ ਵਿਕਲਪ ਬਣਾਉਂਦੀ ਹੈ। 


DIsha

Content Editor

Related News