ਕੋਲਕਾਤਾ ''ਚ ਆਰ.ਐੱਸ.ਐੱਸ. ਵਰਕਰ ''ਤੇ ਫਾਇਰਿੰਗ, ਹਸਪਤਾਲ ''ਚ ਦਾਖਲ
Tuesday, Dec 03, 2019 - 12:58 AM (IST)

ਨਵੀਂ ਦਿੱਲੀ — ਕੋਲਕਾਤਾ 'ਚ ਸੋਮਵਾਰ ਨੂੰ ਦਿਨ 'ਚ ਗਾਰਡਨ ਰੀਚ ਪੁਲਸ ਸਟੇਸ਼ਨ ਇਲਾਕੇ ਦੇ ਮਸਜਿਦ ਤਾਲਾਬ ਕੋਲ ਅਣਪਛਾਤੇ ਹਮਲਾਵਰਾਂ ਨੇ ਬੀਰ ਬਹਾਦਰ ਸਿੰਘ ਨਾਂ ਦੇ ਇਕ ਆਰ.ਐੱਸ.ਐੱਸ. ਵਰਕਰ ਅਤੇ ਬੀਜੇਪੀ ਸਮਰਥਕ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਹਮਲਾਵਰ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।