ਦਿੱਲੀ ਅਗਨੀਕਾਂਡ : 11 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲਾ ਫਾਇਰਮੈਨ ''ਅਸਲ ਹੀਰੋ''

Monday, Dec 09, 2019 - 04:52 PM (IST)

ਦਿੱਲੀ ਅਗਨੀਕਾਂਡ : 11 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲਾ ਫਾਇਰਮੈਨ ''ਅਸਲ ਹੀਰੋ''

ਨਵੀਂ ਦਿੱਲੀ— ਦਿੱਲੀ ਦੇ ਅਨਾਜ ਮੰਡੀ ਇਲਾਕੇ 'ਚ ਸਥਿਤ ਇਮਾਰਤ 'ਚ ਐਤਵਾਰ ਨੂੰ ਲੱਗੀ ਭਿਆਨਕ ਅੱਗ ਕਾਰਨ 43 ਲੋਕਾਂ ਦੀ ਮੌਤ ਹੋ ਗਈ ਅਤੇ 50 ਲੋਕ ਝੁਲਸ ਗਏ। ਫਾਇਰ ਬ੍ਰਿਗੇਡ ਦੀ ਟੀਮ ਨੇ 63 ਲੋਕਾਂ ਦੀਆਂ ਜਾਨਾਂ ਬਚਾਈਆਂ। ਘਟਨਾ ਵਾਲੀ ਥਾਂ 'ਤੇ ਤਕਰੀਬਨ 30 ਫਾਇਰ ਗੱਡੀਆਂ ਪੁੱਜੀਆਂ ਸਨ। ਝੁਲਸੇ ਲੋਕਾਂ ਦਾ ਲੋਕ ਨਾਰਾਇਣ ਜੈ ਪ੍ਰਕਾਸ਼ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਕੁਝ ਲੋਕਾਂ ਦਾ ਹਿੰਦੂ ਰਾਓ ਅਤੇ ਲੇਡੀ ਹਾਰਡਿੰਗ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।

PunjabKesari

ਰਾਜੇਸ਼ ਸ਼ੁਕਲਾ ਹੀ ਅਸਲ ਹੀਰੋ ਹੈ, ਜਿਸ ਨੇ ਅੱਗ ਦੀਆਂ ਲਪਟਾਂ 'ਚ ਘਿਰੇ 11 ਲੋਕਾਂ ਦੀ ਜਾਨ ਬਚਾਈ। ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਸ ਨੇ 11 ਲੋਕਾਂ ਨੂੰ ਨਵੀਂ ਜ਼ਿੰਦਗੀ ਬਖਸ਼ੀ। ਉਹ ਆਪਣੇ ਮੋਢਿਆਂ 'ਤੇ ਕਈ ਜ਼ਖਮੀਆਂ ਨੂੰ ਬਾਹਰ ਲੈ ਕੇ ਆਇਆ। ਇਸ ਦੌਰਾਨ ਉਸ ਦੀਆਂ ਲੱਤਾਂ ਅੱਗ ਕਾਰਨ ਝੁਲਸ ਗਈਆਂ ਸਨ। ਤੰਗ ਗਲੀਆਂ ਹੋਣ ਦੇ ਬਾਵਜੂਦ ਐਂਬੂਲੈਂਸ ਗਲੀ ਦੇ ਅੰਦਰ ਨਹੀਂ ਜਾ ਸਕਦੀ ਸੀ। ਰੈਸਕਿਊ ਲਈ ਟੈਂਪੂ ਲਾਇਆ ਗਿਆ ਸੀ।

PunjabKesari

ਭਿਆਨਕ ਅੱਗ 'ਚ ਫਸੇ ਲੋਕਾਂ ਲਈ ਫਾਇਰ ਕਰਮੀ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸਨ। ਜਿਵੇਂ ਹੀ ਅੱਗ ਦੀ ਖਬਰ ਮਿਲੀ ਤਾਂ ਬਿਨਾਂ ਦੇਰ ਕੀਤਿਆਂ ਕਈ ਫਾਇਰ ਬ੍ਰਿਗੇਡ ਗੱਡੀਆਂ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ। ਫਾਇਰ ਕਰਮਚਾਰੀਆਂ ਨੇ ਇਕ-ਇਕ ਕਰ ਕੇ ਲੋਕਾਂ ਨੂੰ ਬਾਹਰ ਕੱਢਿਆ। ਇੱਥੇ ਦੱਸ ਦੇਈਏ ਕਿ ਰੈਸਕਿਊ ਆਪਰੇਸ਼ਨ ਦਿੱਲੀ ਦਾ ਹੁਣ ਤਕ ਦਾ ਸਭ ਤੋਂ ਵੱਡਾ ਆਪਰੇਸ਼ਨ ਹੈ। ਇਸ ਘਟਨਾ ਵਿਚ ਜ਼ਿਆਦਾਤਰ ਲੋਕਾਂ ਦੀ ਮੌਤ ਸਾਹ ਘੁੱਟਣ ਦੀ ਵਜ੍ਹਾ ਕਰ ਕੇ ਹੋਈ ਹੈ।

PunjabKesari

ਡਾਕਟਰਾਂ ਮੁਤਾਬਕ ਕੁਝ ਲੋਕਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ। ਬਾਅਦ ਵਿਚ ਇਲਾਜ ਦੌਰਾਨ ਉਹ ਮ੍ਰਿਤਕ ਪਾਏ ਗਏ। ਕੁਝ ਅਜਿਹੇ ਵੀ ਲੋਕ ਹਨ, ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੈ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਹੁਣ ਤਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਦੇ ਇਹ ਅੰਕੜੇ ਹੋਰ ਵੀ ਵਧ ਸਕਦੇ ਹਨ, ਕਿਉਂਕਿ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੈ।


author

Tanu

Content Editor

Related News