ਪਟਾਕਿਆਂ ਨਾਲ ਭਰੇ ਬੈਗ ਦੇ ਫਟਣ ਨਾਲ 2 ਵਿਦਿਆਰਥੀਆਂ ਦੇ ਉੱਡੇ ਚਿਥੜੇ
Saturday, Oct 18, 2025 - 04:24 AM (IST)

ਫਰੂਖਾਬਾਦ - ਉੱਤਰ ਪ੍ਰਦੇਸ਼ ਦੇ ਰਾਜੇਪੁਰ ਥਾਣਾ ਖੇਤਰ ਵਿਚ ਸ਼ੁੱਕਰਵਾਰ ਨੂੰ ਇਕ ਚੱਲਦੀ ਬਾਈਕ ’ਤੇ ਰੱਖੇ ਪਟਾਕਿਆਂ ਨਾਲ ਭਰੇ ਬੈਗ ਦੇ ਫਟਣ ਨਾਲ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਤੀਜਾ ਗੰਭੀਰ ਜ਼ਖਮੀ ਹੋ ਗਿਆ।
ਪੁਲਸ ਮੁਤਾਬਕ, ਬਾਈਕ ਸਵਾਰ 3 ਵਿਦਿਆਰਥੀ ਕਪਿਲ ਰੋਡ ਤੋਂ ਲੰਘ ਰਹੇ ਸਨ, ਜਦੋਂ ਬੈਗ ਵਿਚ ਧਮਾਕਾ ਹੋ ਗਿਆ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਨੇ ਬਾਈਕ ਦੇ ਪਰਖੱਚੇ ਉਡਾ ਦਿੱਤੇ ਅਤੇ 2 ਵਿਦਿਆਰਥੀਆਂ ਦੇ ਚਿਥੜੇ ਉਡ ਗਏ। ਮ੍ਰਿਤਕਾਂ ਦੀ ਪਛਾਣ ਫਤਿਹਪੁਰ ਪਰੌਲੀ ਪਿੰਡ ਦੇ ਵਿਦਿਆਰਥੀਆਂ ਵਜੋਂ ਹੋਈ ਹੈ। ਜ਼ਖਮੀ ਵਿਦਿਆਰਥੀ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕੈਮਗੰਜ ਅਤੇ ਕਪਿਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।