ਰਿਹਾਇਸ਼ੀ ਇਮਾਰਤ ਦੀ 18ਵੀਂ ਮੰਜ਼ਿਲ ’ਤੇ ਲੱਗੀ ਅੱਗ, 10 ਲੋਕਾਂ ਨੂੰ ਬਚਾਇਆ ਗਿਆ

Wednesday, Oct 05, 2022 - 05:56 PM (IST)

ਰਿਹਾਇਸ਼ੀ ਇਮਾਰਤ ਦੀ 18ਵੀਂ ਮੰਜ਼ਿਲ ’ਤੇ ਲੱਗੀ ਅੱਗ, 10 ਲੋਕਾਂ ਨੂੰ ਬਚਾਇਆ ਗਿਆ

ਠਾਣੇ- ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਇਕ ਰਿਹਾਇਸ਼ੀ ਇਮਾਰਤ ਦੀ 18ਵੀਂ ਮੰਜ਼ਿਲ ’ਤੇ ਬੁੱਧਵਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਇਮਾਰਤ ’ਚ ਫਸੇ ਹੋਏ 10 ਲੋਕਾਂ ਨੂੰ ਬਚਾ ਲਿਆ ਗਿਆ। ਨਗਰ ਬਾਡੀਜ਼ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਠਾਣੇ ਨਗਰ ਬਾਡੀਜ਼ ਖੇਤਰੀ ਆਫ਼ਤ ਪ੍ਰਬੰਧਨ ਸੈੱਲ (RDMC) ਦੇ ਮੁਖੀ ਅਵਿਨਾਸ਼ ਸਾਵੰਤ ਨੇ ਕਿਹਾ ਕਿ ਦੁਪਹਿਰ ਕਰੀਬ 2 ਵਜੇ ਘੋਡਬੰਦਰ ਰੋਡ ਦੇ ਪਾਟਲੀਪਾੜਾ ਇਲਾਕੇ ’ਚ ਹੋਈ ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਅਵਿਨਾਸ਼ ਨੇ ਕਿਹਾ ਕਿ ਇਹ ਅੱਗ 27 ਮੰਜ਼ਿਲਾ ਇਮਾਰਤ ਦੀ 18ਵੀਂ ਮੰਜ਼ਿਲ ’ਤੇ ਲੱਗੀ। 

ਅੱਗ ਦੀ ਸੂਚਨਾ ਮਿਲਦੇ ਹੀ ਸਥਾਨਕ ਫਾਇਰ ਬ੍ਰਿਗੇਡ ਅਤੇ ਆਰ. ਡੀ. ਐੱਮ. ਸੀ. ਦੇ ਜਵਾਨਾਂ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਅੱਗ ’ਚ ਫਸੇ 10 ਲੋਕਾਂ ਨੂੰ ਬਚਾ ਲਿਆ ਗਿਆ। ਅਵਿਨਾਸ਼ ਸਾਵੰਤ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। 


author

Tanu

Content Editor

Related News