ਮਹਾਂਕੁੰਭ ​​''ਚ ਫਿਰ ਮੱਚੀ ਹਫ਼ੜਾ-ਦਫ਼ੜੀ, ਸੈਕਟਰ-22 ''ਚ ਭਿਆਨਕ ਅੱਗ, ਕਈ ਪੰਡਾਲ ਸੜ ਕੇ ਸੁਆਹ

Thursday, Jan 30, 2025 - 03:49 PM (IST)

ਮਹਾਂਕੁੰਭ ​​''ਚ ਫਿਰ ਮੱਚੀ ਹਫ਼ੜਾ-ਦਫ਼ੜੀ, ਸੈਕਟਰ-22 ''ਚ ਭਿਆਨਕ ਅੱਗ, ਕਈ ਪੰਡਾਲ ਸੜ ਕੇ ਸੁਆਹ

ਨੈਸ਼ਨਲ ਡੈਸਕ : ਪ੍ਰਯਾਗਰਾਜ ਮਹਾਕੁੰਭ ਮੇਲਾ 2025 ਵਿੱਚ ਭਗਦੜ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ ਯਾਨੀ ਅੱਜ ਮੇਲਾ ਖੇਤਰ ਦੇ ਸੈਕਟਰ-22 ਵਿੱਚ ਅਚਾਨਕ ਭਿਆਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਕਾਰਨ ਮੇਲੇ ਵਿਚ ਲੱਗੇ ਕਈ ਪੰਡਾਲ ਸੜ ਗਏ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਘਟਨਾ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਜਿਸ ਥਾਂ 'ਤੇ ਅੱਗ ਲੱਗੀ, ਉੱਥੇ ਕੋਈ ਵੀ ਆਮ ਵਿਅਕਤੀ ਮੌਜੂਦ ਨਹੀਂ ਸੀ। ਇਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ -ਔਰਤਾਂ ਲਈ ਸਰਕਾਰ ਨੇ ਖੋਲ੍ਹ 'ਤਾ ਖਜ਼ਾਨੇ ਦਾ ਮੂੰਹ, ਇੰਝ ਮਿਲਣਗੇ 5-5 ਲੱਖ ਰੁਪਏ

ਸਪੱਸ਼ਟ ਨਹੀਂ ਹੋਏ ਅੱਗ ਲੱਗਣ ਦਾ ਕਾਰਨ
ਇਸ ਦੇ ਨਾਲ ਹੀ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਅੱਗ ਲੱਗਣ ਦੇ ਕਾਰਨ ਕਿਹੜੇ ਹਨ। ਇਹ ਘਟਨਾ ਬੁੱਧਵਾਰ ਨੂੰ ਮੌਨੀ ਅਮਾਵਸਿਆ ਦੇ ਮੌਕੇ ਮਹਾਂਕੁੰਭ ​​ਮੇਲੇ ਵਿੱਚ ਭਗਦੜ ਮਚਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ, ਜਿਸ ਵਿੱਚ 30 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ। ਯੂਪੀ ਸਰਕਾਰ ਨੇ ਪੀੜਤ ਪਰਿਵਾਰਾਂ ਲਈ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਭਗਦੜ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਹ ਵੀ ਪੜ੍ਹੋ - Alert! WhatsApp Group 'ਤੇ ਹੋ ਰਿਹਾ ਵੱਡਾ Scam..., ਇੰਝ ਤੁਹਾਨੂੰ ਵੀ ਲੱਗ ਸਕਦੈ ਲੱਖਾਂ-ਕਰੋੜਾਂ ਦਾ ਚੂਨਾ

19 ਜਨਵਰੀ ਨੂੰ ਵੀ ਮਹਾਕੁੰਭ ਮੇਲਾ ਖੇਤਰ ਵਿੱਚ ਲੱਗੀ ਸੀ ਅੱਗ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 19 ਜਨਵਰੀ ਨੂੰ ਵੀ ਮਹਾਕੁੰਭ ਮੇਲਾ ਖੇਤਰ ਵਿੱਚ ਅੱਗ ਲੱਗਣ ਦੀ ਇੱਕ ਵੱਡੀ ਘਟਨਾ ਵਾਪਰੀ ਸੀ। ਸ਼ਾਮ ਕਰੀਬ 4:30 ਵਜੇ, ਸ਼ਾਸਤਰੀ ਪੁਲ ਨੇੜੇ ਸੈਕਟਰ 19 ਵਿੱਚ ਗੀਤਾ ਪ੍ਰੈਸ ਕੈਂਪ ਵਿੱਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ 180 ਝੌਂਪੜੀਆਂ ਸੜ ਗਈਆਂ ਸਨ। ਮਹਾਂਕੁੰਭ ​​ਪ੍ਰਸ਼ਾਸਨ ਦੇ ਅਨੁਸਾਰ ਗੀਤਾ ਪ੍ਰੈਸ ਦੀ ਰਸੋਈ ਵਿੱਚ ਇੱਕ ਛੋਟੇ ਗੈਸ ਸਿਲੰਡਰ ਤੋਂ ਚਾਹ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਕਾਰਨ ਰਸੋਈ ਵਿੱਚ ਰੱਖੇ ਦੋ ਗੈਸ ਸਿਲੰਡਰ ਵੀ ਫਟ ਗਏ, ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ - ਅਜੀਬੋਗਰੀਬ ਘਟਨਾ : 35 ਸਾਲਾ ਔਰਤ ਨੇ ਨਿਗਲਿਆ Mobile Phone, ਫਿਰ ਜੋ ਹੋਇਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News