ਯੂਕ੍ਰੇਨੀ ਡਰੋਨ ਹਮਲੇ ਨਾਲ ਰੂਸੀ ਤੇਲ ਡਿਪੂ ''ਤੇ ਲੱਗੀ ਭਿਆਨਕ ਅੱਗ
Sunday, Aug 03, 2025 - 05:48 PM (IST)

ਮਾਸਕੋ (ਏਪੀ)- ਰੂਸ ਦੇ ਕਾਲਾ ਸਾਗਰ ਸਥਿਤ ਰਿਜ਼ੋਰਟ ਸੋਚੀ ਨੇੜੇ ਇੱਕ ਤੇਲ ਡਿਪੂ 'ਤੇ ਯੂਕ੍ਰੇਨੀ ਡਰੋਨ ਹਮਲੇ ਨਾਲ ਭਿਆਨਕ ਅੱਗ ਲੱਗ ਗਈ। ਰੂਸੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਕ੍ਰਾਸਨੋਦਰ ਖੇਤਰ ਦੇ ਗਵਰਨਰ ਵੇਨਿਆਮਿਨ ਕੋਂਡਰਾਤਯੇਵ ਨੇ 'ਟੈਲੀਗ੍ਰਾਮ' 'ਤੇ ਕਿਹਾ ਕਿ ਇੱਕ ਡਰੋਨ ਦਾ ਮਲਬਾ ਇੱਕ ਬਾਲਣ ਟੈਂਕ 'ਤੇ ਡਿੱਗਣ ਨਾਲ ਭਿਆਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ 120 ਤੋਂ ਵੱਧ ਫਾਇਰਫਾਈਟਰ ਤਾਇਨਾਤ ਕੀਤੇ ਗਏ। ਸੋਸ਼ਲ ਮੀਡੀਆ 'ਤੇ ਘਟਨਾ ਦੀਆਂ ਵੀਡੀਓਜ਼ ਵਿੱਚ ਤੇਲ ਡਿਪੂ ਦੇ ਉੱਪਰ ਧੂੰਏਂ ਦੇ ਵੱਡੇ ਬੱਦਲ ਉੱਠਦੇ ਦਿਖਾਈ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ-ਭਗਵਾਨ ਦੇ ਦਰਸ਼ਨਾਂ ਲਈ ਨਿਕਲਿਆ ਭਾਰਤੀ ਪਰਿਵਾਰ, ਸਾਬਤ ਹੋਇਆ ਆਖਰੀ ਸਫ਼ਰ
ਰੂਸ ਦੀ ਸਿਵਲ ਏਵੀਏਸ਼ਨ ਅਥਾਰਟੀ, ਰੋਸਾਵੀਆਤਸੀਆ ਨੇ ਸੋਚੀ ਹਵਾਈ ਅੱਡੇ 'ਤੇ ਅਸਥਾਈ ਤੌਰ 'ਤੇ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਵੋਰੋਨੇਜ਼ ਖੇਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ ਹੋਰ ਯੂਕ੍ਰੇਨੀ ਡਰੋਨ ਹਮਲੇ ਵਿੱਚ ਚਾਰ ਲੋਕ ਜ਼ਖਮੀ ਹੋਏ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਐਤਵਾਰ ਰਾਤ ਤੱਕ ਰੂਸ ਅਤੇ ਕਾਲੇ ਸਾਗਰ ਦੇ ਉੱਪਰ ਉਸਦੇ ਹਵਾਈ ਰੱਖਿਆ ਪ੍ਰਣਾਲੀ ਨੇ 93 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ। ਇਸ ਦੌਰਾਨ ਦੱਖਣੀ ਯੂਕ੍ਰੇਨ ਦੇ ਮਾਈਕੋਲਾਈਵ ਸ਼ਹਿਰ ਦੇ ਇੱਕ ਰਿਹਾਇਸ਼ੀ ਖੇਤਰ 'ਤੇ ਰੂਸੀ ਮਿਜ਼ਾਈਲਾਂ ਨੇ ਹਮਲਾ ਕੀਤਾ, ਜਿਸ ਵਿੱਚ ਸੱਤ ਲੋਕ ਜ਼ਖਮੀ ਹੋ ਗਏ। ਰਾਜ ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨੀ ਹਵਾਈ ਸੈਨਾ ਨੇ ਐਤਵਾਰ ਨੂੰ ਕਿਹਾ ਕਿ ਰੂਸ ਨੇ ਯੂਕ੍ਰੇਨ 'ਤੇ 76 ਡਰੋਨ ਅਤੇ ਸੱਤ ਮਿਜ਼ਾਈਲਾਂ ਦਾਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।