ਹਰਿਆਣਾ: ਸਿਰਸਾ ’ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

Saturday, May 08, 2021 - 03:21 PM (IST)

ਸਿਰਸਾ— ਹਰਿਆਣਾ ’ਚ ਸਿਰਸਾ ਦੇ ਕਾਲਾਂਵਾਲੀ ਕਸਬੇ ਵਿਚ ਅੱਜ ਯਾਨੀ ਕਿ ਸ਼ਨੀਵਾਰ ਸਵੇਰ ਨੂੰ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ’ਚ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਬੇ ਵਿਚ ਤਾਲਾਬੰਦੀ ਕਾਰਨ ਦੁਕਾਨਾਂ ਬੰਦ ਹਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ। ਸਵੇਰੇ ਦੁਕਾਨ ’ਚੋਂ ਅੱਗ ਦੀਆਂ ਲਪਟਾਂ ਬਾਹਰ ਆਉਣ ’ਤੇ ਨਾਲ ਲੱਗਦੇ ਸ਼ਰਾਬ ਦੇ ਠੇਕੇ ਦੇ ਇਕ ਕਾਮੇ ਨੇ ਇਸ ਦੀ ਸੂਚਨਾ ਪੁਲਸ ਅਤੇ ਦੁਕਾਨ ਮਾਲਕ ਅਸ਼ੋਕ ਕੁਮਾਰ ਨੂੰ ਦਿੱਤੀ। 

ਮੌਕੇ ’ਤੇ ਪੁੱਜੀ ਸਿਰਸਾ ਅਤੇ ਕਾਲਾਂਵਾਲੀ ਤੋਂ 4 ਅੱਗ ਬੁਝਾਊ ਗੱਡੀਆਂ ਨੇ ਲੱਗਭਗ 3 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਅਤੇ ਇਸ ਦੇ ਨਾਲ ਲੱਗਦੀਆਂ ਦੁਕਾਨਾਂ ਵੱਲ ਅੱਗ ਫੈਲਣ ਤੋਂ ਰੋਕਿਆ। ਓਧਰ ਦੁਕਾਨ ਮਾਲਕ ਅਸ਼ੋਕ ਮੁਤਾਬਕ ਉਨ੍ਹਾਂ ਨੇ ਇਹ ਕਾਰੋਬਾਰ ਹਿੱਸੇਦਾਰੀ ਵਿਚ ਲੱਗਭਗ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਅੱਗ ਲੱਗਣ ਕਾਰਨ ਦੁਕਾਨ ’ਚ ਪਏ ਲੱਗਭਗ 15 ਲੱਖ ਰੁਪਏ ਦੇ ਕੱਪੜੇ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਕਾਲਾਂਵਾਲੀ ਥਾਣਾ ਮੁਖੀ ਰਾਜਾ ਰਾਮ ਨੇ ਦੱਸਿਆ ਕਿ ਪਹਿਲੀ ਨਜ਼ਰ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ। 


Tanu

Content Editor

Related News