ਦਿੱਲੀ ਦੀ ਨੇਲ ਪਾਲਿਸ਼ ਫੈਕਟਰੀ ''ਚ ਲੱਗੀ ਅੱਗ, 9 ਝੁਲਸੇ
02/16/2019 2:23:15 AM
![](https://static.jagbani.com/multimedia/2019_2image_14_01_303210000fire22.jpg)
ਨਵੀਂ ਦਿੱਲੀ— ਬਾਹਰੀ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ 'ਚ ਸ਼ੁੱਕਰਵਾਰ ਦੀ ਸਵੇਰੇ ਤਿੰਨ ਮੰਜਿਲਾ ਇਕ ਨੇਲ ਪਾਲਿਸ਼ ਕਾਰਖਾਨੇ 'ਚ ਅੱਗ ਲੱਗਣ ਕਾਰਨ 9 ਕਰਮਚਾਰੀ ਝੁਲਸ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਦਿੱਲੀ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤੜਕੇ 2.48 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ ਰਵਾਨਾ ਹੋਈਆਂ ਤੇ ਸਵੇਰੇ 5 ਵਜੇ ਤਕ ਅੱਗ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬੇਸਮੈਂਟ ਤੋਂ ਅੱਗ ਲੱਗਣੀ ਸੁਰੂ ਹੋਈ ਸੀ ਤੇ ਬਾਅਦ 'ਚ ਇਮਾਰਤ ਦੇ ਬਾਕੀ ਹਿੱਸੇ 'ਚ ਫੈਲ ਗਈ। ਜਾਣਕਾਰੀ ਮੁਤਾਬਕ ਝੁਲਸੇ ਹੋਏ ਲੋਕਾਂ ਨੂੰ ਮਹਾਰਿਸ਼ੀ ਵਾਲਮਿਕੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।