ਰਿਵਾੜੀ ਦੇ ਡੇਅਰੀ ਫਾਰਮ ''ਚ ਲੱਗੀ ਭਿਆਨਕ ਅੱਗ, 24 ਪਸ਼ੂਆਂ ਦੀ ਮੌਤ
Tuesday, May 21, 2019 - 04:11 PM (IST)

ਚੰਡੀਗੜ੍ਹ—ਹਰਿਆਣਾ ਦੇ ਰੇਵਾੜੀ ਇਲਾਕੇ 'ਚ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਇੱਕ ਡੇਅਰੀ 'ਚ ਭਿਆਨਕ ਅੱਗ ਲੱਗ ਗਈ। ਹਾਦਸੇ 'ਚ ਲਗਭਗ 100 ਪਸ਼ੂ ਆ ਗਏ, ਜਿਨ੍ਹਾਂ 'ਚ 24 ਪਸ਼ੂਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇਅ 71 ਦੇ ਨੇੜੇ ਰਾਮਗੜ੍ਹ ਭਗਵਾਨ ਰੋਡ 'ਤੇ ਸਥਿਤ ਡੇਅਰੀ 'ਚ ਇਹ ਹਾਦਸਾ ਵਾਪਰਿਆ, ਜਿੱਥੇ ਪਸ਼ੂਆਂ ਸਮੇਤ ਕਾਫੀ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਡੇਅਰੀ 'ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਪਹੁੰਚੀ।ਇਸ ਤੋਂ ਇਲਾਵਾ ਅੱਗ 'ਚ ਝੁਲਸੇ ਕਈ ਪਸ਼ੂਆਂ ਨੂੰ ਹਸਪਤਾਲ ਲਿਜਾਇਆ ਗਿਆ।