ਰਾਏਬਰੇਲੀ: ਭਾਜਪਾ ਦੇ ਪੰਡਾਲ ''ਚ ਲੱਗੀ ਅੱਗ, ਮੰਚ ''ਤੇ ਮੌਜੂਦ ਯੋਗੀ-ਸ਼ਾਹ

Saturday, Apr 21, 2018 - 03:46 PM (IST)

ਰਾਏਬਰੇਲੀ: ਭਾਜਪਾ ਦੇ ਪੰਡਾਲ ''ਚ ਲੱਗੀ ਅੱਗ, ਮੰਚ ''ਤੇ ਮੌਜੂਦ ਯੋਗੀ-ਸ਼ਾਹ

ਉੱਤਰ ਪ੍ਰਦੇਸ਼— ਰਾਏਬਰੇਲੀ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਜਨਸਭਾ 'ਚ ਲੱਗੇ ਪੰਡਾਲ 'ਚ ਅੱਗ ਲੱਗ ਗਈ। ਉਸ ਸਮੇਂ ਉਨ੍ਹਾਂ ਨਾਲ ਮੰਚ 'ਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਡਾ. ਮਹੇਂਦਰ ਨਾਥ ਪਾਂਡੇ ਵੀ ਮੌਜੂਦ ਸਨ। ਇਸੇ ਦੌਰਾਨ ਪੰਡਾਲ 'ਚ ਲੱਗੇ ਸਾਊਂਡ ਸਿਸਟਮ 'ਚ ਹੋਏ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਇਸ ਤੋਂ ਉੱਥੇ ਭੱਜ-ਦੌੜ ਮਚ ਗਈ। ਹਾਲਾਂਇਕ ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਕੁਝ ਦੇਰ 'ਚ ਜੀ.ਆਈ.ਸੀ. ਗਰਾਊਂਡ 'ਚ ਅਮਿਤ ਸ਼ਾਹ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਲੋਕ ਸਭਾ ਚੋਣਾਂ ਨੂੰ ਕੁਝ ਮਹੀਨੇ ਹੀ ਬਚੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਇੱਥੋਂ ਭਾਜਪਾ ਦਾ ਚੋਣਾਵੀ ਰੈਲੀ ਸ਼ੁਰੂ ਕਰਨਗੇ।

ਭਾਜਪਾ ਦੇ ਰਾਏਬਰੇਲੀ ਇੰਚਾਰਜ ਹੀਰੋ ਵਾਜਪੇਈ ਨੇ ਦੱਸਿਆ ਕਿ ਅਮਿਤ ਸ਼ਾਹ ਕਾਂਗਰਸ ਦੇ ਗੜ੍ਹ ਰਾਏਬਰੇਲੀ 'ਚ ਇਕ ਜਨ ਸਭਾ ਕਰਨਗੇ। ਵਾਜਪੇਈ ਨੇ ਕਿਹਾ ਕਿ ਇਹ ਇਤਿਹਾਸਕ ਰੈਲੀ ਹੋਵੇਗੀ। ਭਾਜਪਾ ਦੇ ਲੱਖਾਂ ਵਰਕਰ ਇਸ 'ਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਾਹ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ, ਪ੍ਰਦੇਸ਼ ਭਾਜਪਾ ਪ੍ਰਧਾਨ ਮਹੇਂਦਰ ਨਾਥ ਪਾਂਡੇ ਅਤੇ ਦੋਵੇਂ ਉੱਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਅਤੇ ਕੇਸ਼ਵ ਪ੍ਰਸਾਦ ਮੋਰੀਆ ਵੀ ਮੌਜੂਦ ਹਨ। ਉੱਥੇ ਹੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਕਾਂਗਰਸ ਐੱਮ.ਐੱਲ.ਸੀ. ਦਿਨੇਸ਼ ਸਿੰਘ ਸਮੇਤ ਕਈ ਕਾਂਗਰਸੀ ਨੇਤਾਵਾਂ ਭਾਜਪਾ ਦਾ ਹੱਥ ਫੜ ਲਿਆ। ਇਸ ਤੋਂ ਪਹਿਲਾਂ ਦਿਨੇਸ਼ ਸਿੰਘ ਨੇ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ।


Related News