ਹੀਟਰ ਲਾ ਕੇ ਸੁੱਤਾ ਸੀ ਪਰਿਵਾਰ, ਪਿਓ ਅਤੇ 3 ਮਹੀਨੇ ਦੀ ਬੱਚੀ ਜ਼ਿੰਦਾ ਸੜੇ

Saturday, Dec 23, 2023 - 03:37 PM (IST)

ਹੀਟਰ ਲਾ ਕੇ ਸੁੱਤਾ ਸੀ ਪਰਿਵਾਰ, ਪਿਓ ਅਤੇ 3 ਮਹੀਨੇ ਦੀ ਬੱਚੀ ਜ਼ਿੰਦਾ ਸੜੇ

ਜੈਪੁਰ- ਰਾਜਸਥਾਨ ਦੇ ਖੈਰਥਲ-ਤਿਜਾਰਾ ਜ਼ਿਲ੍ਹੇ 'ਚ ਇਕ ਮਕਾਨ ਦੇ ਕਮਰੇ 'ਚ ਹੀਟਰ ਤੋਂ ਲੱਗੀ ਅੱਗ ਕਾਰਨ ਇਕ ਵਿਅਕਤੀ ਅਤੇ ਉਸ ਦੀ 3 ਮਹੀਨੇ ਦੀ ਧੀ ਦੀ ਅੱਗ 'ਚ ਜ਼ਿੰਦਾ ਸੜ ਕੇ ਮੌਤ ਹੋ ਗਈ। ਇਸ ਘਟਨਾ ਵਿਚ ਸ਼ਖ਼ਸ ਦੀ ਪਤਨੀ ਝੁਲਸ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- ਸਾਲਾਂ ਤੱਕ ਚਮਕਦੀਆਂ ਰਹਿਣਗੀਆਂ ਰਾਮ ਮੰਦਰ ਦੀਆਂ ਕੰਧਾਂ, ਵਰਤਿਆ ਜਾ ਰਿਹੈ ਇਹ ਤਰੀਕਾ

ਪੁਲਸ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ ਸ਼ੇਖਪੁਰ ਥਾਣਾ ਖੇਤਰ ਦੀ ਹੈ। ਪੁਲਸ ਮੁਤਾਬਕ ਹੀਟਰ ਤੋਂ ਰਜਾਈ 'ਚ ਅੱਗ ਲੱਗ ਗਈ ਅਤੇ ਦੀਪਕ ਯਾਦਵ ਅਤੇ ਉਸ ਦੀ 3 ਮਹੀਨੇ ਦੀ ਧੀ ਨਿਸ਼ਿਕਾ ਜ਼ਿੰਦਾ ਸੜ ਕੇ ਮਾਰੇ ਗਏ। ਹਾਦਸੇ 'ਚ ਦੀਪਕ ਦੀ ਪਤਨੀ ਸੰਜੂ ਵੀ ਝੁਲਸ ਗਏ। ਕਮਰੇ 'ਚ ਚੀਕ-ਪੁਕਾਰ ਸੁਣ ਕੇ ਗੁਆਂਢੀ ਉਨ੍ਹਾਂ ਨੂੰ ਬਚਾਉਣ ਲਈ ਦੌੜੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੀੜਤਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਦੀਪਕ ਅਤੇ ਨਿਸ਼ਿਕਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਸੰਜੂ ਦਾ ਗੰਭੀਰ ਹਾਲਤ ਵਿਚ ਹਸਪਤਾਲ 'ਚ ਇਲਾਜ ਜਾਰੀ ਹੈ। 

ਇਹ ਵੀ ਪੜ੍ਹੋ- ਪੁੰਛ ਅੱਤਵਾਦੀ ਹਮਲਾ: ਅਮਰੀਕੀ ਅਸਾਲਟ ਰਾਈਫਲਾਂ ਨਾਲ ਅੱਤਵਾਦੀਆਂ ਨੇ ਜਵਾਨਾਂ ’ਤੇ ਚਲਾਈਆਂ ਸਨ ਗੋਲੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News