ਉੱਜੈਨ ਦੇ ਮਹਾਕਾਲ ਮੰਦਰ ਦੇ ਗਰਭ ਗ੍ਰਹਿ 'ਚ ਭਸਮ ਆਰਤੀ ਦੌਰਾਨ ਲੱਗੀ ਅੱਗ, ਪੁਜਾਰੀਆਂ ਸਣੇ ਕਈ ਸ਼ਰਧਾਲੂ ਝੁਲਸੇ

Monday, Mar 25, 2024 - 08:35 AM (IST)

ਉੱਜੈਨ ਦੇ ਮਹਾਕਾਲ ਮੰਦਰ ਦੇ ਗਰਭ ਗ੍ਰਹਿ 'ਚ ਭਸਮ ਆਰਤੀ ਦੌਰਾਨ ਲੱਗੀ ਅੱਗ, ਪੁਜਾਰੀਆਂ ਸਣੇ ਕਈ ਸ਼ਰਧਾਲੂ ਝੁਲਸੇ

ਨੈਸ਼ਨਲ ਡੈਸਕ: ਮੱਧ ਪ੍ਰਦੇਸ਼ ਦੇ ਉੱਜੈਨ 'ਚ ਸਥਿਤ ਮਹਾਕਾਲ ਮੰਦਰ ਵਿਚ ਭਸਮ ਆਰਤੀ ਦੌਰਾਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮੰਦਰ ਦੇ ਪੁਜਾਰੀਆਂ ਸਣੇ ਕਈ ਸ਼ਰਧਾਲੂ ਝੁਲਸ ਗਏ ਹਨ। ਸਾਰਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪਿਆਂ ਲਈ ਬੇਹੱਦ ਅਹਿਮ ਖ਼ਬਰ, ਨਵੇਂ ਸੈਸ਼ਨ ਤੋਂ ਪਹਿਲਾਂ ਜਾਰੀ ਹੋਏ ਨਿਰਦੇਸ਼

ਜਾਣਕਾਰੀ ਮੁਤਾਬਕ ਹੋਲੀ ਦੇ ਤਿਉਹਾਰ ਮੌਕੇ ਵਿਸ਼ਵ ਪ੍ਰਸਿੱਧ ਮਹਾਕਾਲ ਮੰਦਰ ਵਿਚ ਭਸਮ ਆਰਤੀ ਦੌਰਾਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ 5 ਪੁਜਾਰੀਆਂ ਸਣੇ 13 ਲੋਕ ਝੁਲਸ ਗਏ। ਪੁਜਾਰੀ ਆਸ਼ੀਸ਼ ਸ਼ਰਮਾ ਮੁਤਾਬਕ ਮਹਾਕਾਲ ਮੰਦਰ ਵਿਚ ਪਰੰਪਰਿਕ ਹੋਲੀ ਮਨਾਈ ਜਾ ਰਹੀ ਸੀ। ਇਸ ਦੌਰਾਨ ਗੁਲਾਲ ਕਾਰਨ ਗਰਭ ਗ੍ਰਹਿ ਵਿਚ ਅੱਗ ਭੜਖ ਉੱਠੀ। ਇਸ ਵਿਚ ਮੰਦਰ ਦੇ ਪੁਜਾਰੀ ਵੀ ਝੁਲਸ ਗਏ, ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਮਹਾਰਾਣੀ ਪਰਨੀਤ ਕੌਰ ਦਾ PA ਬਣ ਕੇ ਮਾਰੀ ਪੌਣੇ 5 ਲੱਖ ਦੀ ਠੱਗੀ, ਪਤੀ-ਪਤਨੀ ਸਣੇ 3 ਨਾਮਜ਼ਦ

ਉੱਜੈਨ ਦੇ ਜ਼ਿਲ੍ਹਾ ਅਧਿਕਾਰੀ ਨੀਰਜ ਕੁਮਾਰ ਸਿੰਘ ਨੇ ਦੱਸਿਆ ਕਿ ਗਰਭ ਗ੍ਰਹਿ ਵਿਚ ਭਸਮ ਆਰਤੀ ਦੌਰਾਨ ਅੱਗ ਭੜਕ ਉੱਠੀ। ਉਨ੍ਹਾਂ ਨੇ ਇਸ ਹਾਦਸੇ ਵਿਚ 13 ਲੋਕਾਂ ਦੇ ਝੁਲਸਣ ਦੀ ਪੁਸ਼ਟੀ ਕੀਤੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News