ਹਿੰਦ ਮਹਾਸਾਗਰ ’ਚ ਸਿੰਗਾਪੁਰ ਜਾ ਰਹੇ ਕੰਟੇਨਰ ਜਹਾਜ਼ ’ਚ ਲੱਗੀ ਅੱਗ

Saturday, Jun 26, 2021 - 12:24 AM (IST)

ਹਿੰਦ ਮਹਾਸਾਗਰ ’ਚ ਸਿੰਗਾਪੁਰ ਜਾ ਰਹੇ ਕੰਟੇਨਰ ਜਹਾਜ਼ ’ਚ ਲੱਗੀ ਅੱਗ

ਕੋਲੰਬੋ/ਨਵੀਂ ਦਿੱਲੀ- ਹਿੰਦ ਮਹਾਸਾਗਰ ਵਿਚ ਸਿੰਗਾਪੁਰ ਵਲੋਂ ਜਾ ਰਹੇ ਇਕ ਕੰਟੇਨਰ ਜਹਾਜ਼ ਵਿਚ ਅੱਗ ਲੱਗ ਗਈ ਅਤੇ ਇਕ ਕਰੂ ਮੈਂਬਰ ਲਾਪਤਾ ਹੈ। ਸ਼੍ਰੀਲੰਕਾ ਦੀ ਸਮੁੰਦਰੀ ਫੌਜ ਦੇ ਬੁਲਾਰੇ ਇੰਡੀਕਾ ਡਿਸਿਲਵਾ ਨੇ ਦੱਸਿਆ ਕਿ ਲਾਈਬੇਰੀਆ ਦੇ ਝੰਡੇਵਾਲਾ ਐੱਮ. ਐੱਮ. ਸੀ. ਜਹਾਜ਼ 22 ਜੂਨ ਨੂੰ ਕੋਲੰਬੋ ਬੰਦਰਗਾਹ ਤੋਂ ਰਵਾਨਾ ਹੋਇਆ ਸੀ ਅਤੇ ਉਹ ਸਿੰਗਾਪੁਰ ਵੱਲ ਜਾ ਰਿਹਾ ਸੀ ਪਰ ਸ਼੍ਰੀਲੰਕਾ ਦੀ ਸਮੁੰਦਰੀ ਸਰਹੱਦ ਦੇ ਪਾਰ ਜਾਣ ਤੋਂ ਬਾਅਦ ਉਸ ਵਿਚ ਅੱਗ ਲੱਗ ਗਈ।

ਇਹ ਖ਼ਬਰ ਪੜ੍ਹੋ- ਹੋਟਲ ਕਾਰੋਬਾਰੀ ਰਾਣਾ ਨਾਲ ਖੜ੍ਹੀ ਹੋਈ ਜਾਗੋ


ਉਨ੍ਹਾਂ ਨੇ ਕਿਹਾ ਕਿ ਜਹਾਜ਼ ਹੁਣ ਵੀ ਸ਼੍ਰੀਲੰਕਾ ਦੀ ਤਲਾਸ਼ ਅਤੇ ਬਚਾਅ ਹੱਦ ਵਿਚ ਹੈ ਇਸ ਲਈ ਜ਼ਰੂਰੀ ਕਦਮ ਚੁੱਖਣੇ ਜ਼ਰੂਰੀ ਹਨ। ਫਿਲਹਾਲ ਨੇੜੇ ਦੇ ਇਕ ਵਪਾਰਕ ਜਹਾਜ਼ ਸਹਾਇਤਾ ਪਹੁੰਚਾਉਣ ਨੂੰ ਕਿਹਾ ਗਿਆ ਹੈ। ਅਜੇ ਤੱਕ ਹਫਤਾ ਪਹਿਲਾਂ ਹੀ ਸ਼੍ਰੀਲੰਕਾ ਦੀ ਮੁੱਖ ਬੰਦਰਗਾਹ ਨੇੜੇ ਇਕ ਮਾਲਵਾਹਕ ਜਹਾਜ਼ ਅੱਗ ਲੱਗਣ ਤੋਂ ਬਾਅਦ ਡੁੱਬ ਗਿਆ ਸੀ। ਉਥੇ ਭਾਰਤੀ ਤਟਰੱਖਿਅਕ ਫੋਰਸ ਨੇ ਕੰਟੇਨਰ ਜਹਾਜ਼ ਐੱਮ. ਐੱਸ. ਸੀ. ਮੈਸਸਿਨਾ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਜਹਾਜ਼ਾਂ ਨੂੰ ਰਵਾਨਾ ਕੀਤਾ। ਭਾਰਤੀ ਤਟਰੱਖਿਅਕ ਫੋਰਸ ਨੇ ਟਵੀਟ ਕੀਤਾ ਕਿ ਸਮੁੰਦਰੀ ਬਚਾਅ ਤਾਲਮੇਲ ਕੇਂਦਰ (ਐੱਮ. ਆਰ. ਸੀ. ਸੀ.) ਪੋਰਟ ਬਲੇਅਰ ਐੱਮ. ਐੱਸ. ਸੀ. ਡੀਲਾ ਰਾਹੀਂ ਨੇੜੇ-ਤੇੜੇ ਦੇ ਖੇਤਰ ਵਿਚ ਮਦਦ ਕੀਤੀ ਜਾਏਗੀ।

ਇਹ ਖ਼ਬਰ ਪੜ੍ਹੋ- 'ਪੰਜਾਬੀ ਅਧਿਆਪਕਾਂ ਸਬੰਧੀ GK ਨੇ ਕੇਜਰੀਵਾਲ ਨੂੰ ਲਿਖਿਆ ਪੱਤਰ'


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News