ਮਹਾਰਾਸ਼ਟਰ 'ਚ ਟੈਂਕਰ ਅਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਲੋਕ ਜਿਊਂਦੇ ਸੜੇ

05/20/2022 1:37:14 PM

ਚੰਦਰਪੁਰ (ਭਾਸ਼ਾ)- ਮਹਾਰਾਸ਼ਟਰ ਦੇ ਚੰਦਰਪੁਰ 'ਚ ਡੀਜ਼ਲ ਨਾਲ ਭਰੇ ਟੈਂਕਰ ਅਤੇ ਲੱਕੜੀ ਲਿਜਾ ਰਹੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਤੋਂ ਬਾਅਦ ਅੱਗ ਲੱਗ ਗਈ। ਹਾਦਸੇ 'ਚ 9 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਵੀਰਵਾਰ ਰਾਤ ਕਰੀਬ 10.30 ਵਜੇ ਚੰਦਰਪੁਰ-ਮੁਲ ਰੋਡ 'ਤੇ ਵਾਪਰਿਆ। 

ਇਹ ਵੀ ਪੜ੍ਹੋ : ਗੁਰਪਤਵੰਤ ਪਨੂੰ ਨੇ ਹਰਿਆਣਾ ਦੇ CM ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਦਿੱਤੀ ਧਮਕੀ

ਚੰਦਰਪੁਰ ਦੇ ਪੁਲਸ ਅਧਿਕਾਰੀ ਸੁਧੀਰ ਨੰਦਨਵਾਰ ਨੇ ਕਿਹਾ,''ਚੰਦਰਪੁਰ ਸ਼ਹਿਰ ਕੋਲ ਅਜੇਪੁਰ ਨੇੜੇ ਡੀਜ਼ਲ ਨਾਲ ਭਰਿਆ ਇਕ ਟੈਂਕਰ ਲੱਕੜੀ ਲਿਜਾ ਰਹੇ ਟਰੱਕ ਨਾਲ ਟਕਰਾ ਗਿਆ। ਹਾਦਸੇ ਨਾਲ ਉੱਥੇ ਭਿਆਨਕ ਅੱਗ ਲੱਗ ਗਈ, ਜਿਸ 'ਚ 9 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ।'' ਜੰਗਲਾਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਹਾਦਸੇ ਦੇ ਕਰੀਬ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਕਰਮੀ ਅਜੇਪੁਰ ਪਹੁੰਚੇ ਅਤੇ ਕੁਝ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਨੰਦਨਵਰ ਨੇ ਦੱਸਿਆ ਕਿ ਪੀੜਤਾਂ ਦੀਆਂ ਲਾਸ਼ਾਂ ਬਾਅਦ 'ਚ ਚੰਦਰਪੁਰ ਹਸਪਤਾਲ ਲਿਜਾਇਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News