ਫੌਜ ਦੇ ਚੱਲਦੇ ਟਰੱਕ ''ਚ ਲੱਗੀ ਭਿਆਨਕ ਅੱਗ
Tuesday, May 28, 2019 - 05:56 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਫੌਜ ਦੇ ਚੱਲਦੇ ਟਰੱਕ 'ਚ ਅਚਾਨਕ ਅੱਗ ਲੱਗ ਗਈ ਫਿਲਹਾਲ ਟਰੱਕ 'ਚ ਸਵਾਰ ਸਾਰੇ ਜਵਾਨ ਸੁਰੱਖਿਅਤ ਹਨ। ਮਿਲੀ ਜਾਣਕਾਰੀ ਮੁਤਾਬਕ ਫੌਜ ਦਾ ਟਰੱਕ ਸਵੇਰੇ ਮੰਡੀ ਤੋਂ ਕੁਫਰੀ ਲਈ ਰਵਾਨਾ ਹੋਇਆ। ਟਰੱਕ 'ਚ ਫੌਜ ਦਾ ਇੱਕ ਸੂਬੇਦਾਰ ਡਰਾਈਵਰ ਅਤੇ 8 ਜਵਾਨ ਵੀ ਸਵਾਰ ਹੋਏ। ਜਦੋਂ ਟਰੱਕ ਬਸੰਤਪੁਰ ਦੇ ਨੇੜੇ ਪਹੁੰਚਿਆ ਤਾਂ ਉਸ 'ਚ ਅੱਗ ਲੱਗ ਗਈ। ਅੱਗ ਲੱਗਦੇ ਹੀ ਸਾਰੇ ਜਵਾਨ ਟਰੱਕ 'ਚੋਂ ਬਾਹਰ ਆ ਗਏ। ਇਸ ਹਾਦਸੇ ਤੋਂ ਬਾਅਦ ਆਵਾਜਾਈ ਬੰਦ ਹੋ ਗਈ। ਥੋੜ੍ਹੇ ਹੀ ਸਮੇਂ 'ਚ ਦੋਵਾਂ ਪਾਸਿਓ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਫਾਇਰ ਬਿਗ੍ਰੇਡ ਪਹੁੰਚੀ ਪਰ ਉਸ ਸਮੇਂ ਤੱਕ ਟਰੱਕ ਪੂਰੀ ਤਰ੍ਹਾਂ ਨਾਲ ਸੜ੍ਹ ਚੁੱਕਿਆ ਸੀ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।