ਹੋਟਲ ''ਚ ਲੱਗੀ ਅੱਗ, ਇਕ ਹਿੱਸਾ ਨੁਕਸਾਨਿਆ ਗਿਆ

Wednesday, Aug 21, 2024 - 05:35 PM (IST)

ਹੋਟਲ ''ਚ ਲੱਗੀ ਅੱਗ, ਇਕ ਹਿੱਸਾ ਨੁਕਸਾਨਿਆ ਗਿਆ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੇ ਪੌਸ਼ ਇਲਾਕੇ 'ਚ ਸਥਿਤ ਇਕ ਹੋਟਲ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਹੋਟਲ ਦਾ ਇਕ ਹਿੱਸਾ ਨੁਕਸਾਨਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 1.40 ਵਜੇ ਸ਼੍ਰੀਨਗਰ ਦੇ ਪੌਸ਼ ਇਲਾਕੇ ਰਾਜਬਾਗ ਵਿਚ ਜ਼ੀਰੋ ਬ੍ਰਿਜ ਨੇੜੇ ਹੋਟਲ 'ਲੱਕੀ ਅਕਬਰ' ਵਿਚ ਅੱਗ ਲੱਗ ਗਈ, ਜਿਸ ਨਾਲ ਹੋਟਲ ਦਾ ਇਕ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। 

ਅਧਿਕਾਰੀਆਂ ਨੇ ਅੱਗ ਦੀਆਂ ਲਪਟਾਂ ਨੂੰ ਆਲੇ-ਦੁਆਲੇ ਦੀਆਂ ਹੋਰ ਇਮਾਰਤਾਂ ਵਿਚ ਫੈਲਣ ਤੋਂ ਪਹਿਲਾਂ ਉਸ ਨੂੰ ਬੁਝਾਉਣ ਲਈ ਸਿਟੀ ਸੈਂਟਰ ਤੋਂ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ।  ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਫੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ।


author

Tanu

Content Editor

Related News