ਜੰਮੂ-ਕਸ਼ਮੀਰ: ਬਾਰਾਮੂਲਾ ਜ਼ਿਲ੍ਹੇ ਦੇ ਨੂਰਬਾਗ ਇਲਾਕੇ ਦੇ ਕਈ ਘਰਾਂ ''ਚ ਲੱਗੀ ਅੱਗ

6/11/2021 1:46:50 AM

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਭਿਆਨਕ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰਾਮੂਲਾ ਜ਼ਿਲ੍ਹੇ ਦੇ ਰਿਹਾਇਸ਼ੀ ਇਲਾਕੇ ਵਿੱਚ ਇਹ ਅੱਗ ਲੱਗੀ ਹੈ। ਵੇਖਦੇ ਹੀ ਵੇਖਦੇ ਇਹ ਅੱਗ ਕਈ ਘਰਾਂ ਵਿੱਚ ਫੈਲ ਗਈ ਹੈ। ਫਿਲਹਾਲ ਅੱਗ ਲੱਗਣ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਹੈ। ਏਜੰਸੀ ਨੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਈ ਘਰਾਂ ਵਿੱਚ ਅੱਗ ਲੱਗੀ ਹੋਈ ਹੈ ਅਤੇ ਧੂਏ ਨਾਲ ਅਸਮਾਨ ਭਰ ਗਿਆ ਹੈ। 

 ਵੀਡੀਓ ਵਿੱਚ ਲੋਕਾਂ ਦੀ ਚੀਖ ਵੀ ਸੁਣਾਈ ਦੇ ਰਹੀ ਹੈ। ਕੁੱਝ ਮੀਡੀਆ ਰਿਪੋਰਟਾਂ ਵਿੱਚ ਇਹ ਸ਼ੁਰੂਆਤੀ ਤੌਰ 'ਤੇ ਇਹ ਜਾਣਕਾਰੀ ਆ ਰਹੀ ਹੈ ਕਿ ਗੈਸ ਸਿਲੰਡਰ ਬਲਾਸਟ ਹੋਣ ਦੀ ਵਜ੍ਹਾ ਨਾਲ ਇਹ ਅੱਗ ਲੱਗੀ ਹੈ। ਹਾਲਾਂਕਿ, ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਤੋਂ ਪਹਿਲਾਂ ਕਿ ਇਸ ਅੱਗ 'ਤੇ ਕਾਬੂ ਪਾਇਆ ਜਾਂਦਾ ਇਸ ਅੱਗ ਨੇ ਕਈ ਘਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਅੱਗ ਵਿੱਚ ਜਾਨ-ਮਾਲ ਦਾ ਕਿੰਨਾ ਨੁਕਸਾਨ ਹੋਇਆ ਹੈ ਅਜੇ ਇਸਦਾ ਵੀ ਪਤਾ ਨਹੀਂ ਚੱਲ ਸਕਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor Inder Prajapati