ਦਿੱਲੀ ਬੂਟ ਫੈਕਟਰੀ 'ਚ ਲੱਗੀ ਅੱਗ, ਬਚਾਅ ਮੁਹਿੰਮ ਜਾਰੀ

Saturday, Jan 11, 2020 - 07:54 PM (IST)

ਦਿੱਲੀ ਬੂਟ ਫੈਕਟਰੀ 'ਚ ਲੱਗੀ ਅੱਗ, ਬਚਾਅ ਮੁਹਿੰਮ ਜਾਰੀ

ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਮਾਇਆਪੁਰੀ ਇਲਾਕੇ ਦੀ ਬੂਟ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਲੱਗੀ ਹੈ। ਮੌਕੇ 'ਤੇ 90 ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ 23 ਗੱਡੀਆਂ ਮੌਜੂਦ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮਾਮਲੇ ਵਿਚ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਦਿੱਲੀ ਦੇ ਮਾਇਆਪੁਰੀ ਫੇਜ਼ 2 ਇਲਾਕੇ ਵਿਚ ਸ਼ਾਮ ਤਕਰੀਬਨ ਪੰਜ ਵਜੇ ਬੂਟ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ।

ਅਹਿਤੀਆਤ ਵਜੋਂ ਤਕਰੀਬਨ 90 ਫਾਇਰ ਬ੍ਰਿਗੇਡ ਮੁਲਾਜ਼ਮ ਅੱਗ ਵਾਲੀ ਥਾਂ ਅਤੇ ਉਸ ਦੇ ਨੇੜੇ ਮੌਜੂਦ ਹਨ। ਅੱਗ ਦਰਅਸਲ ਜਿਸ ਫੈਕਟਰੀ ਵਿਚ ਲੱਗੀ ਉਹ ਭੀੜੀ ਗਲੀ ਵਿਚ ਬਣੀ ਹੈ, ਇਸ ਲਈ ਫਾਇਰ ਟੈਂਡਰ ਨੂੰ ਥੋੜੀ ਮੁਸ਼ੱਕਤ ਕਰਨੀ ਪੈ ਰਹੀ ਹੈ। ਫਾਇਰ ਅਧਿਕਾਰੀਆਂ ਮੁਤਾਬਕ ਅੱਗ ਕਾਰਨ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਛੇਤੀ ਹੀ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ। ਨੇੜਲੇ ਇਲਾਕੇ ਵਿਚ ਵੀ ਅੱਗ ਨਹੀਂ ਫੈਲਣ ਦਿੱਤੀ ਹੈ। ਇਸ ਤੋਂ ਪਹਿਲਾਂ ਪੂਰਬੀ ਦਿੱਲੀ ਪਟਪੜਗੰਜ ਇੰਡਸਟਰੀਅਲ ਏਰੀਆ ਦੀ ਇਕ ਫੈਕਟਰੀ ਵਿਚ ਅੱਗ ਲੱਗਣ ਨਾਲ 9 ਜਨਵਰੀ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਮੰਨੀਏ ਤਾਂ ਇਕ ਵਿਅਕਤੀ ਨੂੰ ਬਾਹਰ ਨਿਕਲ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।  ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਫੈਕਟਰੀ ਵਿਚ ਪ੍ਰਿੰਟਿੰਗ ਦਾ ਕੰਮ ਹੁੰਦਾ ਸੀ।


author

Sunny Mehra

Content Editor

Related News