ਬਿਹਾਰ 'ਚ ਟਰੇਨ ਨੂੰ ਲੱਗੀ ਭਿਆਨਕ ਅੱਗ, ਕਈ ਬੋਗੀਆਂ ਸੜੀਆਂ

Saturday, Feb 19, 2022 - 10:35 AM (IST)

ਬਿਹਾਰ 'ਚ ਟਰੇਨ ਨੂੰ ਲੱਗੀ ਭਿਆਨਕ ਅੱਗ, ਕਈ ਬੋਗੀਆਂ ਸੜੀਆਂ

ਬਿਹਾਰ— ਬਿਹਾਰ ਦੇ ਮਧੁਬਨੀ ਰੇਲਵੇ ਸਟੇਸ਼ਨ ’ਤੇ ਅੱਜ ਵੱਡੀ ਘਟਨਾ ਸਾਹਮਣੇ ਆਈ ਹੈ, ਜਦੋਂ ਇਕ ਖੜ੍ਹੀ ਟਰੇਨ ’ਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਦਿੱਲੀ ਤੋਂ ਆਉਣ ਵਾਲੀ ਸੁਤੰਤਰਤਾ ਸੈਨਾਨੀ ਐਕਸਪ੍ਰੈੱਸ ’ਚ ਸਵੇਰੇ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਟਰੇਨ ਦੀਆਂ ਕਈ ਬੋਗੀਆਂ ਅੱਗ ਨਾਲ ਸੜ ਗਈਆਂ। ਇਹ ਅੱਗ ਕਾਫੀ ਭਿਆਨਕ ਸੀ। ਚੰਗੀ ਗੱਲ ਇਹ ਸੀ ਕਿ ਟਰੇਨ ਖਾਲੀ ਸੀ। ਸਾਹਮਣੇ ਆਏ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਅੱਗ ਕਿੰਨੀ ਜ਼ਿਆਦਾ ਭਿਆਨਕ ਸੀ। ਉੱਥੇ ਮੌਜੂਦ ਲੋਕ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। 

ਇਹ ਵੀ ਪੜ੍ਹੋ : ਅਬੋਹਰ ਰੈਲੀ ’ਚ PM ਮੋਦੀ ਬੋਲੇ- ਪੰਜਾਬ ਦੇ ਕਿਸਾਨਾਂ ਨੂੰ ਨਵੀਂ ਸੋਚ ਅਤੇ ਵਿਜ਼ਨ ਵਾਲੀ ਸਰਕਾਰ ਚਾਹੀਦੀ ਹੈ

PunjabKesari

ਦੱਸਿਆ ਜਾ ਰਿਹਾ ਹੈ ਕਿ ਟਰੇਨ ਰਾਤ ਨੂੰ ਦਿੱਲੀ ਤੋਂ ਮਧੁਬਨੀ ਪਹੁੰਚੀ ਸੀ ਅਤੇ ਸਟੇਸ਼ਨ ’ਤੇ ਖੜ੍ਹੀ ਰਹਿਣ ਦੌਰਾਨ ਇਸ ਵਿਚ ਅੱਗ ਲੱਗ ਗਈ। ਤੁਰੰਤ ਹੀ ਸਟੇਸ਼ਨ ’ਤੇ ਮੌਜੂਦ ਲੋਕਾਂ ਅਤੇ ਕਰਮੀਆਂ ਨੇ ਅੱਗ ਬੁਝਾਉਣ ਦੀ ਕਵਾਇਦ ਸ਼ੁਰੂ ਕੀਤੀ। ਇਸ ਦਰਮਿਆਨ ਫਾਇਰ ਬਿ੍ਰਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਉਣ ’ਚ ਜੁਟ ਗਏ। ਅਜੇ ਇਹ ਸਾਫ ਨਹੀਂ ਹੋ ਸਕਿਆ ਕਿ ਅੱਗ ਕਿਵੇਂ ਲੱਗੀ।

ਇਹ ਵੀ ਪੜ੍ਹੋ : ਜੋ PM ਦਾ ਰਾਹ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਕਰਨਗੇ : ਅਮਿਤ ਸ਼ਾਹ

 

 


author

Tanu

Content Editor

Related News