ਅਪਾਰਟਮੈਂਟ 'ਚ ਲੱਗੀ ਅੱਗ; ਨਿਕਲੀਆਂ ਉੱਚੀਆਂ-ਉੱਚੀਆਂ ਲਾਟਾਂ, ਮਚਿਆ ਚੀਕ-ਚਿਹਾੜਾ

Tuesday, Jun 10, 2025 - 11:52 AM (IST)

ਅਪਾਰਟਮੈਂਟ 'ਚ ਲੱਗੀ ਅੱਗ; ਨਿਕਲੀਆਂ ਉੱਚੀਆਂ-ਉੱਚੀਆਂ ਲਾਟਾਂ, ਮਚਿਆ ਚੀਕ-ਚਿਹਾੜਾ

ਨਵੀਂ ਦਿੱਲੀ- ਦਿੱਲੀ ਦੇ ਦਵਾਰਕਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੰਗਲਵਾਰ ਸਵੇਰੇ ਦਵਾਰਕਾ ਦੇ ਸੈਕਟਰ 13 ਵਿਚ ਇਕ ਹਾਊਸਿੰਗ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ਦੇ ਫਲੈਟ ਵਿਚ ਭਿਆਨਕ ਅੱਗ ਲੱਗ ਗਈ। ਅਪਾਰਟਮੈਂਟ ਅੰਦਰ ਕੁਝ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। 

 

ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸਵੇਰੇ ਕਰੀਬ 10 ਵਜੇ ਦਿੱਲੀ ਫਾਇਰ ਸਰਵਿਸ ਨੂੰ ਫੋਨ ਕਰ ਕੇ ਐਮ. ਆਰ. ਵੀ ਸਕੂਲ ਦੇ ਨੇੜੇ ਰਿਹਾਇਸ਼ੀ ਕੰਪਲੈਕਸ ਵਿਚ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ। ਮੌਕੇ 'ਤੇ ਫਾਇਰ ਵਿਭਾਗ ਨੇ ਅੱਠ ਗੱਡੀਆਂ ਭੇਜੀਆਂ। ਇਕ ਅਧਿਕਾਰੀ ਨੇ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਇਸ ਸਮੇਂ ਚੱਲ ਰਿਹਾ ਹੈ। ਅਪਾਰਟਮੈਂਟ 'ਚ 2 ਤੋਂ 3 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਝਾਊ ਵਿਭਾਗ ਨੇ ਸੜ ਰਹੇ ਅਪਾਰਟਮੈਂਟ ਦੇ ਨੇੜੇ ਇਕ ਸਕਾਈ ਲਿਫਟ ਵੀ ਲਗਾਈ ਹੈ ਤਾਂ ਜੋ ਜੇਕਰ ਲੋਕ ਫਸੇ ਹੋਣ ਤਾਂ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ।

 


author

Tanu

Content Editor

Related News